SikhStruggle

ਗ਼ਦਰ ਲਹਿਰ ਤੋਂ ਜਲੀਆਂਵਾਲਾ ਬਾਗ਼ ਤੱਕ || ਰੌਲਟ ਐਕਟ,1984 ਸੰਤ ਭਿੰਡਰਾਂਵਾਲੇ

ਗ਼ਦਰ ਲਹਿਰ ਤੋਂ ਭਾਈ ਅਮ੍ਰਿਤਪਾਲ ਸਿੰਘ : ਰੌਲਟ ਐਕਟ ਦਾ ਨਵਾਂ ਰੂਪ || ਜਲੀਆਂਵਾਲਾ ਬਾਗ਼ ਕਤਲੇਆਮ

 

ਗ਼ਦਰ ਲਹਿਰ ਨੇ ਜਿਵੇਂ ਸਿੱਖਾਂ ਨੂੰ ਓਹਨਾ ਨਾਲ ਹੋਣ ਵਾਲੇ ਧੱਕੇ ਜੋ ਨਾ ਕਿ ਕੱਲੇ ਬ੍ਰਿਟਿਸ਼ ਹਿੰਦੁਸਤਾਨ ਯਾ ਭਾਰਤ ਵਿੱਚ ਬਲਕਿ ਵਦੇਸ਼ਾ ਵਿੱਚ ਹੋਣ ਵਾਲੇ ਵਿਤਕਰੇ ਤੇ ਉਹਨਾਂ ਦੇ ਧਾਰਮਿਕ ਚਿੰਨ੍ਹਾਂ ਤੇ ਹੋ ਰਹੇ ਹਮਲੇ ਦੇ ਨਾਲ ਹੀ ਵਿਦੇਸ਼ੀ ਲੋਕਾਂ ਦੀ ਸੋਚ ਬਾਰੇ ਦੱਸਿਆ ਤੇ ਓਹਨਾ ਨੂੰ ਜਾਗਰੂਕ ਕਰਕੇ ਹਥਿਆਰਬੰਦ ਸੰਘਰਸ਼ ਕਰਨ ਲਈ ਤਿਆਰ ਕੀਤਾ ਜੋ ਕਿ ਬਹੁਤ ਕਾਮਯਾਬੀ ਨਾਲ ਚੱਲ ਰਹੀ ਸੀ ਪਰ ਕੁੱਝ ਆਪਣੇ ਬੰਦਿਆਂ ਦੀ ਗਦਾਰੀ ਕਰਨ ਕਾਰਨ ਇਹ ਲਹਿਰ ਸਿਰੇ ਨਾ ਚੜ੍ਹ ਸਕੀ। ਪਰ ਇਸ ਲਹਿਰ ਨੇ ਪੰਜਾਬੀਆਂ ਨੂੰ ਜਗਾਉਣ ਤੇ ਸਿੱਖੀ ਦੇ ਸਿਧਾਤਾ ਤੇ ਉਨ੍ਹਾਂ ਦੀ ਵੱਖਰੀ ਪਹਿਚਾਣ ਬਾਰੇ ਜਾਣੂ ਜਰੂਰ ਕਰਵਾਇਆ।ਇੱਥੇ ਹੀ ਇਸ ਲਹਿਰ ਨੇ ਬਰਤਾਨਵੀ ਸਰਕਾਰ ਦੇ ਵੀ ਪੈਰਾ ਥੱਲੇ ਅੱਗ ਮਚਾ ਦਿੱਤੀ। ਜਿਸੇ ਦੇ ਨਤੀਜੇ ਵਜੋ ਸਰਕਾਰ ਨੇ ਬਹੁਤ ਚਲਾਕੀ ਨਾਲ ਸਿੱਖ ਭਾਈਚਾਰੇ ਦੇ ਹੀ ਬੰਦਿਆ ਨੂੰ ਆਪਣੇ ਜਸੂਸ ਬਣਾ ਕੇ ਲਹਿਰ ਵਿੱਚ ਸਾਮਿਲ ਕੀਤਾ ਗਿਆ,ਪਰ ਓਹਨਾ ਨੂੰ ਇਹ ਡਰ ਜਰੂਰ ਪੈ ਗਿਆ ਸੀ ਵੀ ਜੇ ਇਹ ਲਹਿਰ ਇਸੇ ਤਰ੍ਹਾਂ ਨਾਲ ਚੱਲਦੀ ਰਹੀ ਤਾ ਅੱਗੇ ਜਾਕੇ ਬ੍ਰਿਟਿਸ਼ ਰਾਜ ਵਾਸਤੇ ਬਹੁਤ ਵੱਡਾ ਖ਼ਤਰਾ ਬਣ ਸਕਦੀ। ਸੋ ਇਸ ਨੂੰ ਰੋਕਣ ਤੇ ਠੱਲ੍ਹ ਪਾਉਣ ਲਈ ਉਹਨਾਂ ਨੇ ਆਪਣੇ ਜਾਸੂਸਾਂ ਦੁਆਰਾ ਮਿਲੀ ਜਾਣਕਾਰੀ ਨਾਲ ਬਹੁਤ ਸਾਰੇ ਗ਼ਦਰ ਲਹਿਰ ਦੇ ਮੁਖੀ ਜਿਵੇ ਕਿ ਬਾਬਾ ਸੋਹਣ ਸਿੰਘ ਭਕਨਾ,ਕਰਤਾਰ ਸਿੰਘ ਸਰਾਭਾ ਤੇ ਹੋਰ ਬੁਹਤ ਗਦਰੀਆ ਨੂੰ ਜੇਲ੍ਹਾਂ ਵਿੱਚ ਕੈਦ ਕੀਤਾ ਤੇ ਬਾਕੀਆ ਨੂੰ ਫਾਂਸੀ,ਕਾਲੀ ਪਾਣੀ ਵਰਗਿਆ ਹੋਰ ਸਜਾਵਾਂ ਦਿੱਤੀਆਂ ਗਈਆਂ। ਸਰਕਾਰ ਨੇ ਇਸ ਨੂੰ ਪੂਰੀ ਤਰ੍ਹਾਂ ਨਾਲ ਕੁੱਚਲਣ ਲਈ ਇੱਕ ਐਕਟ ਪਾਸ ਕੀਤਾ ਜੋ ਕਿ ਨਾ ਕੇਵਲ ਸਿੱਖਾਂ ਯਾ ਗਦਰੀਆ ਵਾਸਤੇ ਬਲਕਿ ਹਰੇਕ ਵਾਸਤੇ ਗਲ ਵਿੱਚ ਫੰਦਾਂ ਸੀ ਉਹ ਸੀ ਰੌਲਟ ਐਕਟ।

ਕੀ ਸੀ ਇਹ ਰੌਲਟ ਐਕਟ ਭਾਵ ਕਾਲਾ ਕਾਨੂੰਨ

ਜਿੱਥੇ ਇੱਕ ਪਾਸੇ 1913 ਵਿੱਚ ਗ਼ਦਰ ਲਹਿਰ ਹੋਂਦ ਵਿੱਚ ਆਈ। ਉਸੇ ਉਪਰਤ ਹੀ 1914-1918 ਦੇ ਵਿੱਚ ਵਿਸ਼ਵ ਯੁੱਧ ਵੀ ਚੱਲਿਆ ਜਿਸਦੇ ਨਤੀਜੇ ਵਜੋਂ ਗਦਰ ਲਹਿਰ ਨੇ ਆਪਣਾ ਪੂਰਾ ਜ਼ੋਰ ਬਰਤਾਨੀਆ ਨੂੰ ਭਾਰਤ ਵਿੱਚੋ ਕੱਢਣ ਲਈ ਲਾਇਆ,ਪਰ ਬ੍ਰਿਟਿਸ਼ ਸਰਕਾਰ ਨੇ ਵੀ ਗ਼ਦਰ ਲਹਿਰ ਨੂੰ ਦਬਾਉਣ ਦੇ ਨਾਲ ਤੇ ਇਹਨਾਂ ਗ਼ਦਰੀ ਗਤੀਵਿਦਿਆ ਨੂੰ ਰੋਕਣ ਲਈ ਇੱਕ ਐਕਟ 18 ਮਾਰਚ 1919 ਨੂੰ ਅਸੈਂਬਲੀ ਵਿੱਚ ਪਾਸ ਕੀਤਾ ਜਿਸਦਾ ਪੂਰਾ ਨਾਮ the anarchical and revolutionary crimes act of 1919 ਸਰ ਜਸਟਿਨ ਸਿਡਨੀ ਦੁਆਰਾ ਪਾਸ ਕਰਾਇਆ ਗਿਆ ਜੋ ਕਿ ਮੁੱਖ ਤੌਰ ਤੇ ਕਿਸੇ ਵਿਅਕਤੀ ਨੂੰ ਬਿਨਾ ਟ੍ਰੇਲ,ਸ਼ੱਕ ਦੇ ਆਧਾਰ ਤੇ ਬਿਨਾਂ ਮੁਕੱਦਮਾ ਚਲਾਏ ਬਿਨਾਂ ਕਿਸੇ ਅਦਾਲਤੀ ਕਾਰਵਾਈ ਦੇ ਜੇਲ੍ਹਾਂ ਵਿੱਚ ਪਾਉਣ ਲਈ ਅਸੈਂਬਲੀ ਵਿੱਚ ਲਿਆਨਤਾ ਗਿਆ ਜਿਸ ਦੇ ਅਧੀਨ ਬਹੁਤ ਸਾਰੇ ਗਦਰਿਆ ਤੇ ਹੋਰ ਗਰਮ ਖਿਆਲੀ ਸਿੱਖਾਂ ਤੇ ਹਿੰਦੂਆ ਨੇਤਿਆ ਨੂੰ ਵੀ ਸਜਾਵਾਂ ਦਿੱਤਿਆ ਗਿਆ ਪਰ ਇਹ ਐਕਟ ਖ਼ਾਸ ਕਰਕੇ ਪੰਜਾਬ ਤੇ ਸਿੱਖਾਂ ਤੇ ਇੱਕ ਕਹਿਰ ਬਣਕੇ ਟੁੱਟਿਆ।ਇਸਦੇ ਨਾਲ ਹੀ ਇਹ ਵੀ ਦੱਸਣਾ ਜ਼ਰੂਰੀ ਬਣਦਾ ਇਹ ਉਹੀ ਐਕਟ ਸੀ ਜਿਸਨੂੰ ਗਾਂਧੀ ਨੇ ਕਾਲਾ ਕਾਨੂੰਨ ਕਹਿ ਕੇ ਪਹਿਲਾ ਨਿੰਦਿਆ ਤੇ ਸੱਤਿਆਗ੍ਰਹਿ ਸ਼ੁਰੂ ਕੀਤਾ ਤੇ ਫਿਰ ਸਿੱਖਾਂ ਦਾ ਪੱਖ ਨਾ ਪੂਰਦੇ ਥੋੜੇ ਸਮੇਂ ਵਿੱਚ ਹੀ ਰੱਦ ਕਰ ਦਿੱਤਾ ਗਿਆ ਸੀ।

ਸਿੱਖਾਂ ਤੇ ਪੰਜਾਬ ਲਈ ਖੂਨੀ ਦਿਨ :- ਜਿਵੇਂ ਕੀ ਮੈਂ ਪਹਿਲਾ ਤੁਹਾਨੂੰ ਦੱਸਿਆ ਕਿ ਇਸ ਕਾਨੂੰਨ ਦੇ ਅਧਿਨ ਕਿਸੇ ਵੀ ਆਦਮੀ ਨੂੰ ਬਿਨਾ ਕਿਸੇ ਸੁਣਵਾਈ ਯਾ ਅਦਾਲਤੀ ਕਰਵਾਈ ਦੇ ਜੇਲ ਵਿੱਚ ਸੁੱਟਿਆ ਯਾ ਕੋਈ ਵੀ ਸਜ਼ਾ ਦਿੱਤੀ ਜਾ ਸਕਦੀ ਸੀ।ਇਸ ਦੇ ਨਿਆਂ ਵਜੋਂ ਪੰਜਾਬ ਦੇ ਬਹੁਤ ਸਾਰੇ ਲੋਕਾਂ ਨੇ ਵੀ ਇਸਨੂੰ ਕਾਲਾ ਕਾਨੂੰਨ ਕਿਹਾ ਤੇ ਕਾਲੀਆਂ ਝੰਡੀਆਂ ਲਾਕੇ ਇਸਦਾ ਵਿਰੋਧ ਕੀਤਾ ਜਿਸਦੇ ਵਿੱਚ ਮੁੱਖ ਗਦਰੀ ਜੋ ਕਿ ਸਰਕਾਰ ਤੋਂ ਕਿਸੇ ਤਰੀਕੇ ਨਾਲ ਬਚੇ ਜਿਵੇ ਡਾ. ਸੈਫੁਦੀਨ ਕਿਚਲੂ ਅਤੇ ਡਾ. ਸਤਿਆ ਪਾਲ ਤੇ ਗਾਂਧੀ ਵੀ ਸੀ ਜਿਸਨੇ ਅੱਗੇ ਚੱਲ ਕੇ ਆਪਣੇ ਪੈਰ ਹੱਥ ਪਿੱਛੇ ਖਿੱਚ ਲਏ ਸਨ। ਇਸ ਅੱਤਿਆਚਾਰੀ ਬਿੱਲ ਦਾ ਵਿਰੋਧ ਮੁੱਖ ਤੌਰ ਤੇ ਅੰਮ੍ਰਿਤਸਰ ਵਿੱਚ ਸੈਫੁਦੀਨ ਕਿਚਲੂ ਅਤੇ ਡਾ. ਸਤਿਆ ਪਾਲ ਤੇ ਗ਼ਦਰੀ ਕਰ ਰਹੇ ਸੀ ਉਹਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਜਿਸਦੇ ਸਿੱਟੇ ਵਜੋ ਲੋਕਾਂ ਨੇ ਰੋਸ ਪ੍ਰਦਰਸ਼ਨ ਕੀਤਾ ਤੇ ਸਿੱਟੇ ਵਜੋ ਜਿਲਿਆਂਵਾਲਾ ਬਾਗ਼ ਖ਼ੂਨੀ ਤੇ ਸਿੱਖਾਂ ਵਾਸਤੇ ਨਾ ਭੁੱਲਣਯੋਗ ਖ਼ੂਨੀ ਕਾਂਡ ਵਾਪਰਿਆ।

ਜਲੀਆਂਵਾਲਾ ਬਾਗ਼ ਕਾਂਡ ਯਾ ਖੂਨੀ ਵਿਸਾਖੀ

ਜਲੀਆਂਵਾਲਾ ਬਾਗ਼ ਕਤਲੇਆਮ ਭਾਰਤੀ ਇਤਿਹਾਸ ਦਾ ਸਭ ਤੋਂ ਦਿਲ ਕਮਲਾ ਦੇਣ ਵਾਲਾ ਅਧਿਆਇ ਹੈ। ਇਹ ਕਤਲੇਆਮ ਸਿਰਫ਼ ਇੱਕ ਦੁਰਘਟਨਾ ਨਹੀਂ ਸੀ — ਇਹ ਇੱਕ ਪੂਰੀ ਯੋਜਨਾ ਬੱਧ ਤਾਨਾਸ਼ਾਹੀ ਅਤੇ ਸਿੱਧਾ ਲੋਕਾਂ ਦੇ ਅਧਿਕਾਰਾਂ ਉੱਤੇ ਹਮਲਾ ਸੀ। ਹੇਠਾਂ ਇਸ ਦੇ ਸਾਰੇ ਕਾਰਣ, ਸ਼ੁਰੂਆਤ ਅਤੇ ਜ਼ਿੰਮੇਵਾਰਾਂ ਬਾਰੇ ਪੂਰੀ, ਸੱਚਾਈਆਂ ਵਾਲੀ ਵਿਸਥਾਰ ਨਾਲ ਜਾਣਕਾਰੀ:

ਜਲੀਆਂਵਾਲਾ ਬਾਗ਼ ਕਤਲੇਆਮ ਦੇ ਮੁੱਖ ਕਰਨ

ਇਸ ਖ਼ੂਨੀ ਦਿਨ ਦੀ ਸ਼ੁਰੂਆਤ ਇਸ ਤਰ੍ਹਾਂ ਨਾਲ ਹੋਈ ਵੀ ਜਦੋ 1919 ਵਿੱਚ ਬ੍ਰਿਟਿਸ਼ ਸਰਕਾਰ ਦੁਆਰਾ ਰੌਲਟ ਐਕਟ ਜਿਸਦਾ ਮੁੱਖ ਕੰਮ ਸੀ ਗ਼ਦਰ ਲਹਿਰ ਦੇ ਬਚੇ ਗ਼ਦਰੀ ਤੇ ਹੋਰ ਭੜਕਾਊ ਖਿਆਲਾ ਦੇ ਲੋਕਾਂ ਨੂੰ ਜੇਲ੍ਹਾਂ ਵਿੱਚ ਕੈਦ ਕਰਨਾ ਯਾ ਮੌਤ ਦੇ ਘਾਟ ਉਤਾਰਨਾ ਭਾਵੇ ਉਹ ਦੋਸ਼ੀ ਹੈ ਯਾ ਨਹੀਂ ਤਾ ਕਿ ਸਰਕਾਰ ਲਈ ਭਵਿੱਖ ਵਿੱਚ ਕੋਈ ਮੁਸੀਬਤ ਖੜ੍ਹੀ ਨਾ ਹੋਵੇ। ਜਦੋ ਇਹ ਐਕਟ ਪਾਸ ਹੋਇਆ ਤਾ ਅੰਮ੍ਰਿਤਸਰ ਵਿੱਚ ਡਾ. ਸੈਫੁਦੀਨ ਕਿਚਲੂ ਅਤੇ ਡਾ. ਸਤਿਆਪਾਲ ਵਰਗੇ ਆਗੂਆਂ ਨੇ ਇਸਨੂੰ ਕਾਲਾ ਕਾਨੂੰਨ ਕਹਿ ਕੇ ਇਸਦਾ ਵੀਰੋਧ ਕੀਤਾ ਤੇ ਕਾਫੀ ਹੋਰ ਥਾਂਵਾ ਤੇ ਰੋਸ ਪ੍ਰਦਰਸ਼ਨ ਪ੍ਰਗਟ ਕੀਤਾ ਗਿਆ ਜਦੋ ਸਰਕਾਰ ਨੂੰ ਇਹ ਕੰਮ ਇਹਨਾਂ ਵਧਦਾ ਲੱਗਿਆ ਤਾ ਸਰਕਾਰ ਨੇ ਇਹਨਾਂ ਦੋਨੋ ਮੁਖੀਆਂ ਗ੍ਰਿਫ਼ਤਾਰੀਆਂ ਕਰਕੇ ਜੇਲ੍ਹਾਂ ਵਿੱਚ ਸੁੱਟਿਆ ਜਿਸੇ ਦੇ ਨਾਲ ਇਹ ਗੱਲ ਲੋਕਾਂ ਵਿੱਚ ਅੱਗ ਦੇ ਵਾਂਗ ਫੈਲ ਗਈ ਤੇ ਉਹ 13 ਅਪ੍ਰੈਲ 1919 ਨੂੰ ਅੰਮ੍ਰਿਤਸਰ ਦੇ ਜਿਲਿਆਂਵਾਲੇ ਬਾਗ ਵਿੱਚ ਵਿਸਾਖੀ ਮੌਕੇ ਹਜਾਰਾਂ ਲੋਕ ਇਕੱਠੇ ਹੋਣ ਲੱਗੇ ਤੇ ਇਹ ਪਹਿਲਾ ਉਹ ਮੌਕਾ ਸੀ ਜਦੋ ਸਿੱਖ,ਹਿੰਦੂ ਤੇ ਮੁਸਲਮਾਨ ਇਕੱਠੇ ਹੋਕੇ ਵਿਸਾਖੀ ਮਨਾਉਣ ਲਈ ਪਹੁੰਚੇ ਸੀ ਪਰ ਕਿਸੇ ਦੇ ਦਿਲ ਤੇ ਦਿਮਾਗ਼ ਵਿੱਚ ਇਹ ਥੋੜ੍ਹੀ ਸੀ ਵੀ ਇਹ ਉਹਨਾਂ ਲਈ ਖ਼ੂਨੀ ਵਿਸਾਖੀ ਬਣ ਜਾਵੇਗੀ।

 

ਮੁੱਖ ਦੋਸ਼ੀ ਜਨਰਲ ਡਾਇਰ :- 1919 ਦੇ ਦੌਰਾਨ ਲਾਰਡ ਮਾਈਕੇਲ ਓ’ਡਵਾਇਰ ਗਵਰਨਰ ਆਫ ਪੰਜਾਬ ਸੀ ਇਹ ਦੋਨੋ ਅਲੱਗ ਅਲੱਗ ਆਦਮੀ ਸੀ ਬਹੁਤ ਬੰਦੇ ਇਹਨਾਂ ਨੂੰ ਦੋਨੋ ਨੂੰ ਇੱਕ ਹੀ ਬੰਦਾ ਸਮਝਦੇ ਆ ਤਾ ਇਹ ਦਸਣਾ ਜ਼ਰੂਰੀ ਸੀ। ਓ’ਡਵਾਇਰ ਉਹ ਬੰਦਾ ਸੀ ਜਿਸਨੇ ਜਨਰਲ ਡਾਇਰ ਜਿਸਨੇ ਇਹ ਸਾਰਾ ਕਤਲਿਆਮ ਕੀਤਾ ਸੀ ਨੂੰ ਹੱਲਾਸ਼ੇਰੀ ਦੇਕੇ ਹੋਸਲਾਫਰੋਸ਼ੀ ਕੀਤੀ ਸੀ। ਇਸ ਦੇ ਬਾਅਦ 13 ਅਪ੍ਰੈਲ 1919 ਨੂੰ ਜਦੋ ਲੋਕ ਵਿਸਾਖੀ ਮੌਕੇ ਇਕੱਠੇ ਹੋਏ ਸੀ ਉਦੋਂ ਜਨਰਲ ਡਾਇਰ ਆਪਣੇ ਸਿਪਾਹੀਆਂ ਨੂੰ ਨਾਲ ਲੈਕੇ ਹਥਿਆਰਾ ਤੇ ਆਟੋਮੈਟਿਕ ਰਾਈਫਲਜ਼ ਜੋ ਕਿ ਗੱਡਿਆ ਤੇ ਲੱਗਿਆ ਸੀ ਜੋ ਗਲਿਆ ਤੰਗ ਕਰਕੇ ਅੰਦਰ ਨਾ ਆ ਸਕਿਆ ਦੇ ਕਾਰਨ ਹੱਥਾਂ ਵਾਲੀਆਂ ਬੰਦੂਕਾ ਲੈਕੇ ਜਿਆਲਿਆਂਵਾਲੇ ਬਾਗ਼ ਵਿੱਚ ਪੁਹੰਚਿਆ ਤੇ ਸਿਪਾਹੀਆਂ ਨੇ ਲੋਕਾ ਦਾ ਇਕੱਠ ਦੇਖ ਕੇ ਡਾਇਰ ਦੇ ਕਹਿਣ ਤੇ ਬਾਗ਼ ਦੇ ਸਾਰੇ ਦਰਵਾਜੇ ਬੰਦ ਕਰਨ ਦਾ ਹੁਕਮ ਦਿੱਤਾ ਨਾਲ ਹੀ ਬਿਨਾਂ ਕੁੱਝ ਸੋਚੇ ਨਿਹੱਥੇ ਤੇ ਸਾਂਤੀਪੂਰਨ ਰੋਸ ਕਰਨ ਵਾਲੇ ਲੋਕਾਂ ਨੂੰ ਸਬਕ ਸਿਖਾਉਣ ਲਈ ਤਾ ਕੀ ਉਹ ਇਸ ਦਿਨ ਨੂੰ ਕਦੇ ਨਾ ਭੁੱਲਣ ਤੇ ਆਪਣਾ ਸਿਰ ਚੁੱਕਣ ਦੀ ਹਿੰਮਤ ਨਾ ਕਰਨ ਦੇ ਵਜੋਂ ਨਿਹੱਥੇ ਲੋਕਾਂ ਤੇ ਧੜਾਧੜ ਗੋਲੀਆ ਚਲਾਉਣ ਦਾ ਹੁਕਮ ਦਿੱਤਾ ਤੇ ਉਨ੍ਹਾਂ ਟਾਈਮ ਨਾ ਰੁਕਣ ਲਈ ਕਿਹਾ ਗਿਆ ਜਿੰਨਾ ਟਾਈਮ ਓਹਨਾ ਦੀਆ ਗੋਲੀਆ ਨਾ ਮੁੱਕ ਜਾਣ ਸਰਕਾਰੀ ਅੰਕੜਿਆ ਅਨੁਸਾਰ 1650 ਤੋ ਵੱਧ ਗੋਲੀਆ ਚਲਾਇਆ ਗਿਆ ਤੇ 10 ਮਿੰਟ ਤੱਕ ਚਲਦਿਆ ਰਹੀਆ ਜਿਸ ਨਾਲ ਇਹ ਬਾਗ਼ ਇਕ ਖੂਨੀ ਜਿਉਦੇ ਤੇ ਮਰੇ ਲੋਕਾਂ ਦੇ ਕਬਰਸਤਾਨ ਵਿਚ ਤਬਦੀਲ ਹੋ ਗਿਆ,ਸਰਕਾਰਾ ਦੇ ਅੰਕੜਿਆ ਦੁਆਰਾ 379 ਲੋਕ ਮਰੇ ਪਰ ਹੋਰਾਂ ਤੱਥਾਂ ਦੀ ਪੜਤਾਲ ਕਰਦੇ ਹੋਏ ਇਹ ਮੌਤਾ 1000 ਤੋ ਵੱਧ ਨਿਕਲਿਆ ਜਿਸੇ ਦੇ ਵਿਚ ਇਸਤਰੀਆਂ, ਬੱਚੇ, ਬਜ਼ੁਰਗ — ਕੋਈ ਨਹੀਂ ਬਚਿਆ। ਇੱਥੋ ਤੱਕ ਕੀ ਜਨਰਲ ਡਾਇਰ ਦੇ ਇਸ ਖ਼ੂੰਨੀ ਅਤਿਆਚਾਰ ਤੋ ਬਚਨ ਲਈ ਬੁਹਤ ਲੋਕਾ ਨੇ ਆਪਣੇ ਆਪ ਨੂੰ ਬਚਾਉਣ ਲਈ ਬਾਗ਼ ਵਿੱਚ ਮੌਜੂਦ ਖੂਹ ਵਿੱਚ ਸਾਲਾ ਮਾਰਿਆ ਤੇ ਆਪਣੀ ਜਿੰਦਗੀਆਂ ਤੋਂ ਹੱਥ ਧੋਤੇ ਤੇ ਖੂਹ ਲੋਕਾ ਦੀਆਂ ਲਾਸ਼ਾ ਨਾਲ ਉੱਪਰ ਤੱਕ ਭਰ ਗਿਆ ਤੇ ਪਾਣੀ ਲਾਲ ਸੁਰਖ ਖੂਨ ਵਿੱਚ ਬਦਲ ਗਿਆ ਪਰ ਇਸਦਾ ਜਨਰਲ ਡਾਇਰ ਨੂੰ ਕੋਈ ਫਰਕ ਨਾ ਪਿਆ ਉਹ ਇੱਥੇ ਹੀ ਨ੍ਹੀ ਰੁਕਿਆ ਉਸਨੇ ਇਹ ਘਟਨਾ ਕਰਨ ਤੋ ਬਾਅਦ ਲੋਕਾ ਵਿੱਚ ਹੁਕਮ ਜਾਰੀ ਕੀਤਾ ਵੀ ਜੇ ਕੋਈ ਵੀ ਆਪਣੇ ਘਰ ਤੋ ਬਾਹਰ ਨਿਕਲਿਆ ਤਾ ਉਸਨੂੰ ਨੂੰ ਗੋਲੀ ਨਾਲ ਭੁੰਨ ਦਿੱਤਾ ਜਾਵੇਗਾ ਤੇ ਜਰੂਰੀ ਕੰਮ ਲਈ ਵੀ ਲੋਕਾਂ ਨੂੰ ਜਮੀਨ ਤੇ ਗੋਡਿਆ ਭਾਰ ਰੀਂਗ ਕੇ ਜਾਣਾ ਪਿਆ ਸੀ।

 

ਜਿਲਿਆਂਵਾਲੇ ਬਾਗ਼ ਦਾ ਸਿੱਟਾ:- ਜਿੱਥੇ ਜਨਰਲ ਡਾਇਰ ਨੇ ਸਿੱਖਾਂ ਦਾ ਇਹ ਕਤਲਿਆਮ ਕੀਤਾ ਉਥੇ ਹੀ ਇਹ ਘਟਨਾ ਵਿੱਚੋ ਇੱਕ ਸਿੱਖ ਮਾਂ ਦਾ ਦੁੱਧ ਚੁੰਘਣ ਵਾਲਾ ਜੋਧਾ ਊਧਮ ਸਿੰਘ ਉਬਰਿਆ ਜਿਸਨੇ 13 ਮਾਰਚ 1940 ਨੂੰ caxton hall (ਲੰਡਨ) ਵਿੱਚ ਜਾਕੇ ਪੰਜਾਬ ਦੇ ਉਸ ਸਮੇਂ ਦੇ ਗਵਰਨਰ ਲਾਰਡ ਮਾਈਕੇਲ ਓ’ਡਵਾਇਰ ਗਵਰਨਰ ਨੂੰ 6 ਗੋਲੀਆਂ ਮਾਰ ਆਪਣਾ ਰਿਵਾਲਵਰ ਠੰਢਾ ਕੀਤਾ ਤੇ 40 ਸਾਲ ਤੱਕ ਸੀਨੇ ਵਿੱਚ ਧੁੱਖ ਰਹੀ ਬਦਲੇਦੀ ਅੱਗ ਨੂੰ ਵੀ ਬੁਜਾਇਆ।

ਗਾਂਧੀ ਦੇ ਜਿਲਿਆਂਵਾਲੀ ਬਾਗ਼ ਘਟਨਾ ਤੇ ਵਿਚਾਰ :-ਜਦੋਂ ਅਸੀਂ ਗਾਂਧੀ ਦੀ ਜਲੀਆਂਵਾਲਾ ਬਾਗ਼ ਕਤਲੇਆਮ (13 ਅਪ੍ਰੈਲ 1919) ਉੱਤੇ ਭੂਮਿਕਾ ਜਾਂ ਵਿਚਾਰਾਂ ਦੀ ਗੱਲ ਕਰਦੇ ਹਾਂ, ਤਾਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਉਨ੍ਹਾਂ ਦੀ ਭੂਮਿਕਾ ਨਿਰਾਸ਼ਾਜਨਕ ਅਤੇ ਵਿਰੋਧੀ ਪੱਖ ਤੋਂ ਨਰਮ ਸੀ।

ਗਾਂਧੀ ਨੇ ਸਭ ਤੂੰ ਪਹਿਲਾਂ ਜਿਵੇਂ ਪਹਿਲਾ ਦੱਸਿਆ ਜਾ ਚੁਕਿਆ ਵੀ 1919 ਵਿੱਚ ਰੌਲਟ ਐਕਟ ਦਾ ਵਿਰੋਧ ਤੇ ਰੌਲਟ ਸਤਿਆਗ੍ਰਹ ਦੀ ਸ਼ੁਰੂਆਤ ਕੀਤੀ ਜੋ ਕਿ ਬੁਹਤ ਹੀ ਘੱਟ ਸਮੇ ਵਿੱਚ ਉਸ ਨੇ ਰੱਦ ਕਰ ਦਿੱਤਾ ਤੇ ਵਿਰੋਧੀ ਧਿਰ ਦਾ ਕੋਈ ਵਿਰੋਧ ਨਾ ਕੀਤਾ ਤੇ ਸਿੱਖਾਂ ਦਾ ਕੋਈ ਸਮਰਥਨ ਨਾ ਕੀਤਾ।

ਜਦੋ 13 ਅਪ੍ਰੈਲ 1919 ਵਿੱਚ ਸਿੱਖਾਂ ਤੇ ਉਹਨਾਂ ਦੀ ਗੁਰੂ ਨਗਰੀਂ ਵਿੱਚ ਇਹ ਕਹਿਰ ਟੁੱਟਿਆ ਤਾ ਜਿਸ ਨਾਲ ਹਜ਼ਾਰਾਂ ਨਿਰਦੋਸ਼ ਲੋਕਾਂ ਦੀਆ ਜਾਣਾ ਗਿਆ ਤੇ ਬਹੁਤ ਤੜਫ ਤਰਫ਼ ਕੇ ਜਿਉਂਦੇ ਹੋਣ ਣ ਦੇ ਬਾਵਜੂਦ ਬਿਨਾ ਕਿਸੇ ਸਹਾਇਤਾ ਦੇ ਮਰ ਗਏ ਤੇ ਗਾਂਧੀ ਦੀ ਪ੍ਰਤੀਕਿਰਿਆ ਬੁਹਤ ਨਰਮ ਸੀ। ਇਸ ਦੇ ਨਾਲ ਹੀ ਗਾਂਧੀ ਨੇ ਇਸ ਕਤਲੇਆਮ ਦੀ ਨਿੰਦਾ ਤਾਂ ਕੀਤੀ, ਪਰ ਕੋਈ ਖਾਸ ਰੋਸ ਮੁਹਿੰਮ ਜਾਂ ਅੰਗਰੇਜ਼ ਸਰਕਾਰ ਤੋਂ ਡਾਇਰ ਦੀ ਗਿਰਫ਼ਤਾਰੀ ਜਾਂ ਸਜ਼ਾ ਦੀ ਮੰਗ ਨਹੀਂ ਕੀਤੀ।

ਕਈ ਇਤਿਹਾਸਕਾਰ ਮੰਨਦੇ ਹਨ ਕਿ:

“ਗਾਂਧੀ ਨੇ ਹਮੇਸ਼ਾ ਮੱਧਮ ਰਾਹ ਚੁਣਿਆ — ਜਿੱਥੇ ਉਨ੍ਹਾਂ ਨੂੰ ਸਿੱਖਾਂ, ਪੰਜਾਬੀਆਂ ਜਾਂ ਇਨਕਲਾਬੀਆਂ ਦੀ ਤੀਖਣਤਾ ਨਾ-ਗਵਾਰ ਸੀ।”

ਗ਼ਦਰੀ ਲਹਿਰ, ਬੱਬਰ ਅਕਾਲੀ ਆੰਦੋਲਨ ਜਾਂ ਜਲੀਆਂਵਾਲਾ ਕਤਲੇਆਮ ਵਰਗੀਆਂ ਘਟਨਾਵਾਂ ਤੋਂ ਗਾਂਧੀ ਕਦੇ ਵੀ ਖੁੱਲ ਕੇ ਨਹੀਂ ਜੁੜਿਆ।

ਰੌਲਟ ਐਕਟ 1984-2025 :- ਹੁਣ ਆਖਿਰ ਤੇ ਇਹ ਗੱਲ ਕਰਦੇ ਆ ਵੀ ਜਿਸ ਤਰ੍ਹਾਂ ਰੌਲਟ ਐਕਟ ਦੇ ਵਿਰੋਧ ਕਰਕੇ ਸਿੱਖਾਂ ਤੇ ਪੰਜਾਬੀਆਂ ਤੇ 1919 ਵਿੱਚ ਕਹਿਰ ਢਾਇਆ ਗਿਆ ਕਿ ਅੱਜ ਵੀ ਪੰਜਾਬ ਤੇ ਸਿੱਖਾਂ ਨਾਲ ਉਸੇ ਤਰ੍ਹਾਂ ਹੋ ਰਿਹਾ ਇਹਦੇ ਵਿੱਚ ਕੋਈ ਸ਼ੱਕ ਨੀ ਅੱਜ ਵੀ ਸਿੱਖਾਂ ਨੂੰ ਸਬਕ ਸਿਖਾਉਣ ਲਈ ਹੋਰਨਾਂ ਧਰਮ ਤੇ ਸਰਕਾਰਾ ਦੁਆਰਾ ਇੰਡੀਆ ਯਾ ਭਾਰਤ ਯਾ ਹਿੰਦੁਸਤਾਨ ਵਿੱਚ ਉਹੀ ਹੋ ਰਿਹਾ ਜਿਵੇ ਕਿ ਆਪਾ ਸਾਰੇ ਜਾਣਦੇ ਆ ਵੀ ਪਹਿਲਾ 1919 ਵਿੱਚ ਬਰਤਾਨਵੀ ਸਰਕਾਰ ਦੁਆਰਾ।

ਫਿਰ 1978-1995 ਤੱਕ ਜਿਸ ਦੇ ਦੌਰਾਨ 1984 ਵਿੱਚ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਭਾਵ ਸਿੱਖਾਂ ਦਾ ਦਿਲ ਹਰਿਮੰਦਰ ਸਾਹਿਬ ਤੇ ਇੰਦਰਾ ਗਾਂਧੀ ਯਾ ਭਾਰਤੀ ਸਰਕਾਰ ਦੁਆਰਾ ਹਮਲਾ ਕਰ ਢਹਿਢੇਰੀ ਕੀਤਾ ਗਿਆ ਤੇ ਸਿੱਖਾਂ ਦੇ 20ਵੀ ਸਦੀ ਦੇ ਮਹਾਨ ਸਿੱਖ ਜੋਧੇ ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਨੂੰ ਸ਼ਹੀਦ ਕੀਤਾ ਗਿਆ,ਕਾਰਨ ਕੀ ਸੀ ਸ਼ਹੀਦੀ ਦਾ ਸੰਤਾ ਨੇ ਸੁੱਤੀ ਹੋਈ ਸਿੱਖ ਕੌਮ ਨੂੰ ਜਗਾਉਣ,ਹੋਰਨਾਂ ਧਰਮਾਂ ਨਾਲੋ ਵਿਲੱਖਤਾ ਤੇ ਹੋ ਰਹੇ ਜ਼ੁਲਮ ਦਾ ਟਾਕਰਾ ਕਰਨ ਦੀ ਹਿੰਮਤ ਕੀਤੀ। ਇਸ ਦੇ ਨਾਲ ਹੀ 1995 ਹੋਰ ਬਹੁਤ ਬੇਕਸੂਰ ਸਿੱਖ ਨੌਜਵਾਨਾਂ ਤੇ ਤਸ਼ੱਦਦ ਢਾਹੇ ਗਏ,ਸਾਡੀਆਂ ਮਾਤਾਵਾਂ,ਭੈਣਾਂ ਦੀ ਪੱਤ ਲੁੱਟੀ ਗਈ ਸਰਕਾਰ ਦੇ ਕਹਿਣ ਤੇ ਨੌਜਵਾਨਾਂ ਦੇ ਝੂਠੇ ਮੁਕਾਬਲੇ ਬਣਾਏ ਗਏ ਬਿਨਾਂ ਕਸੂਰੇ ਕੇਸ ਪਾਕੇ ਜੇਲ੍ਹਾਂ ਵਿਚ ਸੁੱਟਿਆਂ ਗਿਆ ਤੇ ਕਈਆਂ ਦੀ ਸਜਾ ਪੂਰੀ ਹੋਣ ਤੇ ਵੀ ਰਿਹਾ ਨਾ ਕਿਤੇ ਜਾ ਰਹੇ ਤੇ ਨਾ ਕਰਨ ਦੀ ਕੋਈ ਉਮੀਦ ਦਿੱਖ ਰਹੀ ਆ।

ਮੇਰੇ ਖਿਆਲ ਨਾਲ ਇਹ ਰੌਲੇਟ ਐਕਟ ਤੇ ਅੰਗਰੇਜ਼ੀ ਗਿਵਰਨਮੈਂਟ ਵਾਲੀ ਰਾਜਨੀਤੀ ਦਾ ਹੀ ਬਦਲਦਾ ਰੂਪ ਜਿਵੇਂ ਕਿ

1984 ਤੋ ਬਾਅਦ ਮਾਰਚ 2022 ਵਿੱਚ ਦੀਪ ਸਿੱਧੂ ਦੀ ਸੜਕ ਹਾਦਸੇ ਚ ਮੌਤ ਹੋ ਜਾਨੀ ਕਾਰਨ ਕੀ ਇਹਦੇ ਪਿੱਛੇ ਵੀ ਸਿੱਖਾਂ ਤੇ ਪੰਜਾਬੀਆਂ ਨੂੰ ਪੰਜਾਬ ਤੇ ਸਿੱਖਾ ਦੀ ਹੋਂਦ ਬਾਰੇ ਦੱਸਣ ਦੀ ਕੌਸਿਸ ਕੀਤੀ।ਉਸ ਤੋ ਬਾਅਦ 23 ਅਪ੍ਰੈਲ 2023 ਵਿੱਚ ਭਾਈ ਅਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਜਾਣਾ ਇਹਦੇ ਪਿੱਛੇ ਕੀ ਕਾਰਨ ਗਲਤ ਰਾਹ ਤੇ ਤੁਰਦੇ ਨੌਜਵਾਨਾਂ ਨੂੰ ਅੰਮ੍ਰਿਤ ਸਕਾ ਕੇ ਸਿੱਖੀ ਨਾਲ ਜੋੜਨ ਦੇ ਜ਼ੁਰਮ ਵਿੱਚ ਦੋਸ਼ੀ ਬਣਾ ਕੇ NSA ਲਾਕੇ ਡਿਬਰੂਗੜ੍ਹ ਜੇਲ੍ਹ ਵਿੱਚ ਰੱਖਿਆ ਹੋਇਆ ਜਦਕਿ ਇਹ ਧਾਰਾ ਸਿਰਫ ਹਿੰਦੂਸਤਾਨ ਦੇ ਸੰਵਿਧਾਨ ਦੇ ਮੁਤਾਬਿਕ 3 ਮਹੀਨਿਆ ਤੋ 1 ਸਾਲ ਤੱਕ ਲੱਗ ਸਕਦੀ ਸਿਰਫ਼ ਪਰ ਅੱਜ 3 ਸਾਲ ਹੋਗੇ ਭਾਈ ਅੰਮ੍ਰਿਤਪਾਲ ਖ਼ਾਲਸਾ ਜੇਲ ਵਿੱਚ ਬੰਦ।

2023 ਰੌਲਟ ਐਕਟ ਨੂੰ ਦੇਖਿਆ ਜਾਵੇ ਤਾਂ ਇਹ ਸਿਰਫ਼ ਇੰਡੀਆ ਭਾਵ ਭਾਰਤ ਭਾਵ ਹਿੰਦੂਸਤਾਨ ਵਿੱਚ ਨੀ ਲਾਗੂ ਸਿਰਫ ਇਹ ਹੁਣ ਪੰਜਾਬੀ ਤੇ ਸਿੱਖਾਂ ਤੇ ਵਿਦੇਸ਼ਾ ਵਿੱਚ ਵੀ ਮਾਰ ਕਰ ਰਿਹਾ ਜਿਵੇਂ ਕੀ 15 ਜੂਨ 2023 ਨੂੰ ਭਾਈ ਅਵਤਾਰ ਸਿੰਘ ਖੰਡਾ ਨੂੰ UK (England) ਵਿੱਚ ਕਿਸੇ ਦੁਆਰਾ ਜ਼ਹਿਰ ਦੇਕੇ ਮਾਰਨਾ ਇਹਦੇ ਪਿੱਛੇ ਕੀ ਕਾਰਨ ਵੀ 1984 ਵਿੱਚ ਜੋ ਅੱਤਿਆਚਾਰ ਸਿੱਖਾਂ ਨਾਲ ਹੋਇਆ ਉਸਨੂੰ ਲੋਕਾਂ ਤੇ ਦੁਨੀਆ ਦੇ ਅੱਗੇ ਰੱਖਣਾ ਤੇ ਇਨਸਾਫ਼ ਦੀ ਮੰਗ ਕਰਨੀ ਸ਼ਹੀਦ ਪਰਿਵਾਰਾਂ ਲਈ ਤੇ ਕੁਛ ਦਿਨਾਂ ਦੇ ਸਮੇਂ ਵਿੱਚ ਹੀ 18 ਜੂਨ 2023 ਵਿੱਚ ਭਾਈ ਹਰਦੀਪ ਸਿੰਘ ਨਿੱਝਰ ਨੂੰ ਜਦੋ ਉਹ ਗੁਰੂ ਨਾਨਕ ਸਿੱਖ ਗੁਰੂਦੁਆਰਾ Surrey(Canada) ਦੀ ਪਾਰਕਿੰਗ ਵਿੱਚ ਹਮਲਾ ਕਰਕੇ ਉਹਨਾਂ ਨੂੰ ਸ਼ਹੀਦ ਕਰਨਾ,ਕਾਰਨ ਸਿੱਖਾਂ ਤੇ ਸਿੱਖੀ ਨਾਲ ਹੋ ਰਹੇ ਦੁਨੀਆ ਪੱਧਰ ਤੇ ਹਮਲੇ ਤੇ ਸਿੱਖਾਂ ਨੂੰ ਮੁੜ ਜਾਗਰੂਕ ਕਰਨਾ ਤੇ ਸਿੱਖੀ ਰੂਪ ਧਾਰਨ ਕੀਤੇ ਇੰਡੀਅਨ ਏਜੰਸੀਆਂ ਦੇ ਬੰਦਿਆ ਦਾ ਪਰਦਾਫਾਸ਼ ਕਰਨਾ।

ਆਖ਼ਰਲੀ ਬੇਨਤੀ :- ਅਖੀਰ ਨੂੰ ਬੇਨਤੀ ਕਰਦਾ ਸਿੱਖੋ ਮੇਰੇ ਭਰਾਵੋ ਤੇ ਭੈਣੋਂ ਤੁਸੀਂ ਵੀ ਇਹ ਕੰਮ ਆਪਣੇ ਨਾਲ ਅੱਜ ਦੇ ਨੀ ਹੋ ਰਹੇ ਬਹੁਤ ਪਹਿਲਾ ਤੋ ਹੁੰਦੇ ਆ ਰਹੇ ਆ ਬਸ ਆਪਣਿਆ ਅੱਖਾਂ ਬੰਦ ਆ ਯਾ ਪੈਸੇ ਦੀ ਦੌੜ ਵਿੱਚ ਆਪਾ ਆਪਣੀ ਕੌਮ ਦਾ ਸੋਚਣਾ ਛੱਡ ਤਾ ਬੇਨਤੀ ਕਰਦੇ ਆ ਇਹ ਸਭ ਨੂੰ ਅੱਖਾਂ ਤੇ ਕੰਨ ਖੋਲ ਕੇ ਦੇਖੋ ਤੇ ਸੁਣੋ ਤੇ ਸਮਝੋ ਤਾ ਕੀ ਆਪਣੀ ਸਾਰੀ ਦੁਨੀਆਂ ਤੋ ਵੱਖਰੀ ਤੇ ਅਨੌਖੀ ਪੰਜਾਬੀ ਤੇ ਸਿੱਖਾਂ ਦੀ ਹੋਂਦ ਤੇ ਕੌਮ ਨੂੰ ਬਚਾਇਆ ਜਾ ਸਕੇ।

Exit mobile version