ਗ਼ਦਰ ਲਹਿਰ – ਸਿੰਘ ਸਭਾ ਲਹਿਰ ਤੋਂ ਜਨਮੀ ਸਿੱਖ ਇਨਕਲਾਬੀ ਚੇਤਨਾ ਦੀ ਅਗਲੀ ਲਹਿਰ
ਸਿੰਘ ਸਭਾ ਲਹਿਰ ਨੇ ਜਿੱਥੇ ਸਿੱਖਾਂ ਲਈ ਮਹੱਤਵਪੂਰਨ ਭੂਮਿਕਾ ਨਿਭਾਈ ਉਥੇ ਹੀ ਉਸ ਨੇ ਸਿੱਖਾ ਨੂੰ ਧਰਮ ਤੇ ਉਹਨਾ ਦੀ ਵੱਖਰੀ ਹੋਂਦ ਤੇ ਪਹਿਚਾਣ ਬਾਰੇ ਜਾਣੂ ਕਰਾਇਆ ਜਿਸ ਦੇ ਨਾਲ ਸਿੱਖਾ ਨੂੰ ਇਹ ਤਾ ਸਮਝ ਆ ਗਈ ਸੀ ਕਿ ਉਹ ਇਕ ਵੱਖਰੇ ਕੌਮ ਆ ਜਿਸਨੂੰ ਉਹ ਭੁਲਦੇ ਜਾ ਰਹੇ ਸੀ ਜਿਸਦਾ ਮੁੱਖ ਕਾਰਨ ਈਸਾਈ ਮਿਸ਼ਨਰੀਆ ਤੇ ਹਿੰਦੂਵਾਦ ਦੀ ਇੱਕ ਮੁੱਖ ਸ਼੍ਰੇਣੀ ਜੋ ਕਿ ਆਰਿਆ ਸਮਾਜ ਸੀ ਜਿਸਨੇ ਸਿੱਖਾਂ ਨੂੰ ਹਿੰਦੂ ਬਣਾਉਣ ਤੇ ਦੱਸਣ ਵਿੱਚ ਕੋਈ ਚੂਕ ਨੀ ਕੀਤੀ ਇਸ ਤੋ ਇਲਾਵਾ ਸਿੱਖਾਂ ਦਾ ਰਾਜ ਜਾਣ ਕਰਕੇ ਸਿੱਖਾਂ ਕੋਲ ਹੁਣ ਤਾਕਤ,ਸਮਾਜਕਿਤ ਤੇ ਆਰਥਿਕ ਬਲ ਨਹੀ ਸੀ ਬਚਿਆ ਜਿਸ ਦੇ ਕਾਰਨ ਕੁੱਝ ਸਿੱਖਾਂ ਨੇ ਰੋਜੀ ਰੋਟੀ ਦੀ ਭਾਲ ਵਿੱਚ ਵਿਦੇਸ਼ਾ ਵਿੱਚ ਜਾਣਾ ਤਹਿ ਕੀਤਾ ਤਾ ਕਿ ਉਹ ਪੰਜਾਬ ਤੇ ਆਪਣੇ ਪਰਿਵਾਰ ਨੂੰ ਹੋਰ ਖੁਸ਼ਹਾਲ ਕਰ ਸਕਣ ਜਿਸਦੇ ਸਿੱਟੇ ਵਜੋਂ ਸਿੱਖਾਂ ਨੇ ਕੈਨੇਡਾ,ਅਮਰੀਕਾ ਤੇ ਹੋਰ ਦੇਸ਼ਾਂ ਵਿੱਚ ਜਾਣਾ ਸ਼ੁਰੂ ਕੀਤਾ।
ਖਾਲਸਾ ਪੰਥ ਤੇ ਪੱਗ ਵਾਲਿਆਂ ਨੂੰ ਨਿਸ਼ਾਨਾ ਬਣਾਉਣਾ
1905 ਦੌਰਾਨ ਜਦੋ ਸਿੱਖਾਂ ਨੇ ਕੈਨੇਡਾ ਤੇ ਅਮਰੀਕਾ ਜਾਣਾ ਸ਼ੁਰੂ ਕੀਤਾ ਤਾ ਸਭ ਤੋ ਪਹਿਲਾ ਵੈਂਨਕਵਰ ਬ੍ਰਿਟਿਸ਼ ਕੋਲੰਬੀਆ ਵਿੱਚ ਸਿੱਖਾਂ ਦੀ ਗਿਣਤੀ 1500 ਸੀ ਤੇ ਜੋ 1907 ਵਿੱਚ 5000 ਦੇ ਕਰੀਬ ਪਹੁੰਚ ਚੁੱਕੀ ਸੀ ਅਮਰੀਕਾ ਕੈਨੇਡਾ ਵਿੱਚ ਸਿੱਖ ਰੇਲਵੇਜ਼ ਕੰਸਟ੍ਰਕਸ਼ਨ,ਫਾਰਮ ਤੇ ਖੇਤੀ ਤੇ ਹੋਰ ਲੱਕੜ ਮਿਲਾਂ ਵਿੱਚ ਕੰਮ ਕੀਤਾ ਤੇ ਆਪਣੇ ਪਰਿਵਾਰਾ ਲਈ ਰੋਜ਼ਗਾਰ ਦਾ ਸਾਧਨ ਲੱਭ ਕੇ ਉਹਨਾਂ ਨੂੰ ਖੁਸ਼ਹਾਲ ਕਰਨਾ ਸ਼ੁਰੂ ਕੀਤਾ ਪਰ ਇਹ ਓਥੋਂ ਦੇ ਲੋਕਾਂ ਤੋ ਦੇਖਿਆ ਨਾ ਗਿਆ ਕਿਓਕਿ ਮਿਹਨਤ ਕਰਨਾ ਸਿੱਖਾਂ ਦੇ ਖੂਨ ਵਿੱਚ ਆ ਜਿਸ ਦੇ ਕਾਰਨ ਉਹ ਉਥੇ ਵੀ ਵਧੀਆ ਕੰਮ ਕਰਨ ਲੱਗੇ ਪਰ ਇਹ ਖੁਸ਼ਹਾਲੀ ਵਾਲੇ ਦਿਨ ਉਥੋ ਦੇ ਲੋਕਾਂ ਤੇ ਸਰਕਾਰ ਤੂੰ ਬੁਹੁਤਾ ਦਿਨ ਨਾ ਜਰ ਸਕੇ ਜਿਸ ਕਰਕੇ ਉਥੇ ਸਿੱਖਾਂ ਨਾਲ ਵਿਤਕਰਾ ਹੋਣ ਲੱਗਾ ਤੇ ਉਹਨਾ ਦੀਆ ਪੱਗਾਂ ਤੇ ਦਾੜ੍ਹੀਆ ਨੂੰ ਮੰਦੀ ਤੇ ਘੁਸੇਲੀ ਨਜ਼ਰ ਨਾਲ ਦੇਖਣ ਲੱਗੇ ਜਿਸ ਦੇ ਕਾਰਨ ਉਹਨਾ ਨੂੰ ਕੰਮ ਮਿਲਣਾ ਬੰਦ ਹੋ ਗਿਆ,ਇਸ ਤੋ ਇਲਾਵਾ ਉਪਨਾ ਨੂੰ ਉੱਥੋ ਦੇ ਵਸਨੀਕ ਬਣਨ ਦੇ ਬਾਵਜੂਦ ਵੀ ਵੋਟ ਦਾ ਅਧਿਕਾਰ ਨਾ ਦੇਣਾ ਤੇ ਉਹਨਾ ਨੂੰ ਹਿੰਦੂ ਕਹਿਣ ਦੇ ਨਾਲ ਹੀ ਹੋਰ ਵੀ ਮਾੜਾ ਸਲੂਕ ਕੀਤਾ ਜਾਂਦਾ ਰਿਹਾ ਆ ਤੇ ਓਹਨਾ ਨੂੰ ਘਰ ਵੀ ਕਰਾਏ ਤੇ ਦੇਣੇ ਬੰਦ ਕਰ ਦਿੱਤੇ ਇਹ ਇਥੇ ਹੀ ਨਹੀਂ ਰੁੱਕਿਆ ਕਈ ਥਾਵਾ ਤੇ ਤਾ ਉਹਨਾ ਦੀਆਂ ਪੱਗਾਂ ਵੀ ਉਤਾਰਿਆ ਗਿਆਂ ਤੇ ਉਹਨਾ ਨਾਲ ਕੁੱਟ ਮਾਰ ਵੀ ਕੀਤੀ ਗਈ ਲੋਕਾ ਦੇ ਨਾਲ ਨਾਲ ਬੈਪਟਿਸਟ ਕੁਕਸ ਕਲੈਨ ਵਰਗਿਆ ਸੰਸਥਾਵਾ ਨੇ ਇਹਨਾ ਨੂੰ ਅਪਣਾ ਨਿਸ਼ਾਨਾ ਬਣਾਇਆ ਤੇ ਓਹਨਾ ਤੇ ਹੋਰ ਵੀ ਭਿਆਨਕ ਹਮਲੇ ਕਿਤੇ ਗਏ। ਸਿੱਖਾਂ ਦੇ ਕੌਮੀ ਨਿਸ਼ਾਨ ਦਾੜੀ ਰੱਖਣਾ,ਕੇਸ,ਪੱਗ ਤੇ ਕਰਪਾਨ ਵਰਗਿਆ ਚੀਜ਼ਾ ਉਹਨਾ ਨੂੰ ਅਣਜਾਣ ਤੇ ਅਣਚਾਇਆ ਚੀਜ਼ਾ ਲਗਦਿਆ ਇਹਨਾ ਸਭ ਚੀਜ਼ਾ ਕਰਕੇ ਉਥੇ ਸਿੱਖਾਂ ਦੀ ਗਿਣਤੀ 1911 ਵਿੱਚ ਅੱਧੋ ਵੀ ਘੱਟ ਰਹਿ ਗਈ।
ਖਾਲਸਾ ਦੀਵਾਨ ਸੋਸਾਇਟੀ ਵੈਨਕੂਵਰ
ਗ਼ਦਰ ਲਹਿਰ – ਵਿਦੇਸ਼ਾਂ ਤੋਂ ਚਲਿਆ ਭਾਰਤ ਦੀ ਅਜ਼ਾਦੀ ਲਈ ਸਿੱਖ ਇਨਕਲਾਬ
ਖ਼ਾਲਸਾ ਦੀਵਾਨ ਸੋਸਾਇਟੀ ਦੇ ਬਣ ਜਾਣ ਨਾਲ ਜਿੱਥੇ ਸਿੱਖਾਂ ਦੀ ਪਹਿਚਾਣ ਤੇ ਉਨ੍ਹਾਂ ਦੀ ਧਾਰਮਿਕਤਾ ਤੇ ਕੌਮੀ ਨਿਸ਼ਾਨ ਚਿੰਨ੍ਹਾ ਤੇ ਹੋਣ ਆਲੇ ਹਮਲਿਆ ਨੂੰ ਰੋਕਿਆ ਗਿਆ ਉਥੇ ਹੀ ਇੱਕ ਬੁਹਤ ਕ੍ਰਾਂਤੀਕਾਰੀ ਲਹਿਰ 15 ਜੁਲਾਈ 1913 ਨੂੰ ਸਨਫਰਾਂਸਿਸਕੋ ਅਮਰੀਕਾ ਤੋ ਹੋਂਦ ਵਿੱਚ ਉਬਰ ਕੇ ਸਾਮਣੇ ਆਈ ਜਿਸਨੂੰ ਅਸੀ ਗਦਰ ਲਹਿਰ ਦੇ ਨਾਮ ਨਾਲ ਅੱਜ ਜਾਣਦੇ ਤੇ ਯਾਦ ਕਰਦੇ ਆ ਇਸ ਦਾ ਮੁਖ ਦਫ਼ਤਰ ਯੁਗਾਂਤਰ ਆਸ਼ਰਮ ਸਨ ਫਰਾਂਸਿਸਕੋ ਬਣਾਇਆ|
ਗ਼ਦਰ ਪਾਰਟੀ ਦੀ ਵੱਖਰੀ ਸਿੱਖ ਪਹਿਚਾਣ ਤੇ ਰਾਸ਼ਟਰਵਾਦੀ ਦਾਅਵੇ
ਗ਼ਦਰ ਲਹਿਰ ਦੇ ਮੁੱਖ ਕਾਰਜ
ਇਹ ਲਹਿਰ ਦਾ ਹੋਂਦ ਵਿੱਚ ਆਉਣ ਦਾ ਮੁੱਖ ਕਾਰਨ ਸਿੱਖਾਂ ਨਾਲ ਹੋ ਰਹੇ ਵਿਤਕਰੇ ਤੇ ਫਰੰਗੀਆ ਦੀ ਸਿੱਖਾਂ ਤੇ ਭਾਰਤੀਆ ਦੇ ਗਲ ਪਈ ਗ਼ੁਲਾਮੀ ਸੀ ਗ਼ਦਰ ਲਹਿਰ ਦਾ ਇੱਕ ਹੋਰ ਨਿਸ਼ਚਾ ਜੋ ਸੀ ਕੇ ਫਰਿੰਗਿਆ ਦੀ ਗੁਲਾਮੀ ਵਿੱਚ ਰਹਿ ਰਹੀ ਭਾਰਤ ਜਨਤਾ ਨੂੰ ਵੀ ਅਜ਼ਾਦ ਕਰਵਾਉਣਾ।
ਗ਼ਦਰ ਅਖ਼ਬਾਰ
ਗ਼ਦਰ ਪਾਰਟੀ ਨੇ ਹੋਰਨਾਂ ਦੇਸ਼ ਵਿੱਚ ਬੈਠੇ ਸਿੱਖਾਂ ਤੇ ਹੋਰਨਾ ਧਰਮਾ ਦੇ ਲੋਕਾਂ ਨੂੰ ਅੰਗਰੇਜ਼ੀ ਹਕੂਮਤ ਵਰੁਧ ਜਾਗਰੂਕ ਕਰਨ ਤੇ ਉਹਨਾਂ ਦੇ ਕਾਲੇ ਕਰਨਾਮਿਆ ਨੂੰ ਅੱਗੇ ਰੱਖਣ ਲਈ 1913 ਵਿੱਚ ਗ਼ਦਰ ਅਖ਼ਬਾਰ ਲਾਲਾ ਹਰਦਿਆਲ ਤੇ ਕਰਤਾਰ ਸਿੰਘ ਸਰਾਭਾ ਦੁਆਰਾਂ ਮੁੱਖ ਰਹਿ ਕੇ ਕੱਢਿਆ ਗਿਆ। ਇਸ ਅਖ਼ਬਾਰ ਵਿੱਚ ਅੰਗਰੇਜ਼ੀ ਹੁਕਮਤ ਦੇ ਜ਼ੁਲਮ ਦੇ ਪੁਲਾਂਘ,ਗੁਲਾਮ ਭਾਰਤ ਦੀ ਹਾਲਤ,ਇਨਕਲਾਬੀ ਨਾਟਕ,ਕਵਿਤਾਵਾ,ਲੇਖਾਂ ਦੇ ਨਾਲ ਹੀ ਹਥਿਆਰ ਬੰਦ ਬਗਾਵਤ ਦੀ ਅਪੀਲ ਵੀ ਕੀਤੀ ਜਾਂਦੀ। ਜਿਸਨੂੰ ਕੁੱਝ ਇਸ ਤਰ੍ਹਾਂ ਨਾਲ ਅਪੀਲ ਕੀਤਾ ਜਾਂਦਾ ਸੀ ਕਿ:-
“ਬੰਦੂਕ ਚਲਾਵੋ! ਇਨਕਲਾਬ ਲਈ ਤਿਆਰ ਹੋਵੋ!”
“ਸਾਡਾ ਧਰਮ – ਆਜ਼ਾਦੀ, ਸਾਡੀ ਜਾਤ – ਆਜ਼ਾਦੀ!”
ਇਹ ਇਸ ਅਖ਼ਬਾਰ ਦੀਆ ਮੁੱਖ ਤੇ ਜੋਸਪੂਰਣ ਲਾਈਨਾਂ ਸੀ ਜਿਸਨੇ ਹੋਰਨਾਂ ਸਿੱਖਾਂ ਤੇ ਹੋਰਨਾਂ ਵਿੱਚ ਜੋਸ਼ ਭਰਨ ਦਾ ਕੰਮ ਕੀਤਾ ਨਾਲ ਹੀ ਇਹ ਅਖ਼ਬਰਾ ਜਰਮਨੀ,ਕੈਨੇਡਾ,ਮਲੇਸ਼ੀਆ,ਸਿੰਗਾਪੁਰ,ਬਰਮਾ ਤੇ ਅਫ਼ਗ਼ਾਨਿਸਤਾਨ ਰਾਹੀ ਕਿਤਾਬਾ ਕੱਪੜਿਆ ਯਾ ਗੁਪਤ ਲਿਫਾਫਿਆ ਵਿੱਚ ਭਾਰਤ ਪਾਕੇ ਭੇਜਿਆ ਜਾਂਦਾ ਸੀ।
ਗ਼ਦਰ ਅਖ਼ਬਾਰ ਵਿੱਚ ਸਪਣ ਵਾਲੇ ਤੱਥਾਂ ਦੇ ਕਾਰਨ ਇਸ ਅਖ਼ਬਾਰ ਨੂੰ ਬ੍ਰਿਟਿਸ਼ ਇੰਡੀਆ ਜੋ ਕਿ ਅੱਜ ਦਾ ਭਾਰਤ ਯਾ ਹਿੰਦੂਰਾਜ ਸੀ ਵਿੱਚ ਅਖ਼ਬਾਰ ਨੂੰ ਪੜਨਾ ਤੇ ਰੱਖਣਾ ਅਪਰਾਧ ਬਣਾਇਆ ਗਿਆ ਤੇ ਕਈ ਥਾਂਵਾ ਤੇ ਤਾ ਅਖ਼ਬਾਰ ਤੇ ਇਸ ਦੀ ਕਾਪੀ ਰੱਖਣ ਵਾਲਿਆਂ ਨੂੰ ਕੈਦ ਕੀਤਾ ਗਿਆ ਤੇ ਇਸ ਦੇ ਨਾਲ ਹੀ ਇਹ ਸੱਚਾ ਇਨਕਲਾਬੀ ਅਖ਼ਬਾਰ ਹੋਣ ਦੇ ਨਾਲ ਹੀ ਨਵੀਂ ਪੀੜੀ ਦੇ ਪ੍ਰਿੰਟ ਮੀਡੀਆ ਦਾ ਆਰੰਭ ਮੰਨਿਆ ਜਾ ਸਕਦਾ। ਗ਼ਦਰ ਅਖ਼ਬਾਰ ਪੰਜਾਬੀ,ਉਰਦੂ ਹਿੰਦੀ ਤੇ ਇੰਗਲਿਸ਼ ਦੇ ਨਾਲ ਨਾਲ ਹੋਰ ਭਾਸ਼ਵਾ ਵਿੱਚ ਵੀ ਛਾਪਿਆ ਜਾਂਦਾ ਸੀ ਤਾਂ ਕੇ ਲੋਕਾ ਨੂੰ ਵੱਧ ਤੋ ਵੱਧ ਜਾਗਰੂਕ ਕੀਤਾ ਜਾ ਸਕੇ।
ਗੁਰੂ ਨਾਨਕ ਜਹਾਜ਼ ਭਾਵ ਕਾਮਾਗਾਟਾਮਾਰੂ ਜਹਾਜ਼
1913 ਤੱਕ ਜਦੋ ਗ਼ਦਰ ਲਹਿਰ ਜਦੋ ਪੂਰੀ ਪੀਕ ਤੇ ਸੀ ਇਸ ਦੇ ਨਾਲ ਹੀ ਸਿੱਖਾਂ ਨਾਲ ਹੋ ਰਹੇ ਵਿਸਤਕਰੇ ਵੀ ਜਾਰੀ ਸੀ ਜਿੰਨਾ ਨੂੰ ਕੁੱਝ ਹੱਦ ਤੱਕ ਠੱਲ੍ਹ ਤਾ ਪੈ ਗਈ ਸੀ ਪਰ 1914 ਵਿੱਚ ਇੱਕ ਦੁੱਖਦਾਈ ਘਟਨਾ ਵਾਪਰੀ ਜਿਸਨੇ ਸਿੱਖਾਂ ਦੇ ਦਿਲ ਨੂੰ ਚੰਜੋੜ ਕੇ ਰੱਖ ਦਿੱਤਾ ਸੀ। ਉਹ ਇਸ ਤਰ੍ਹਾਂ ਸੀ ਕਿ ਜਦੋ ਪੰਜਾਬ ਤੋ 376 ਪੰਜਾਬੀਆਂ ਦਾ ਟੋਲਾ ਜਿਆਦਾਰਾ ਜੋ ਕਿ ਸਿੱਖ ਸੀ ਆਪਣੇ ਭਵਿੱਖ ਨੂੰ ਚਾਨਣਾ ਕਰਨ ਲਈ ਇੱਕ ਜਾਪਾਨੀ ਜਹਾਜ਼ ਜਿਸ ਦਾ ਨਾਮ ਕਾਮਾਗਾਟਾਮਾਰੂ ਬਾਅਦ ਵਿੱਚ ਸਿੱਖਾਂ ਦੁਆਰਾਂ ਗੁਰੂ ਨਾਨਕ ਜਹਾਜ਼ ਨਾਮ ਦਿੱਤਾ ਗਿਆ ਵਿੱਚ ਸਵਾਰ ਹੋਕੇ ਸਮੁੰਦਰ ਦੇ ਵਿੱਚ ਦੀ ਹੁੰਦੇ ਹੋਏ ਹੋਰਨਾਂ ਦੇਸ਼ਾਂ ਦੀਆ ਮੁਸਕਲਾਂ ਨਾਲ ਲੜਦੇ ਕੈਨੇਡਾ ਦੇ ਧਰਤੀ ਤੇ 23 ਮਈ 1914 ਨੂੰ ਬ੍ਰਿਟਿਸ਼ ਕੋਲੰਬੀਆ ਦੇ ਵੈਨਕੂਵਰ ਸ਼ਹਿਰ ਵਿੱਚ ਪੁਹੰਚੀ ਤਾ ਉਥੇ ਵੀ ਉਹਨਾਂ ਨੂੰ ਉੱਤਰਣ ਦੀ ਇਜਾਜ਼ਤ ਨਾ ਦਿੱਤੀ ਗਈ ਤੇ 2 ਮਹੀਨੇ ਸੁਮੰਦਰ ਵਿੱਚ ਹੀ ਜਹਾਜ਼ ਵਿੱਚ ਰਹਿਣ ਤੇ ਮਜਬੂਰ ਕੀਤਾ ਗਿਆ।
ਗੁਰੂ ਨਾਨਕ ਜਹਾਜ਼ ਭਾਵ ਕਾਮਾਗਾਟਾਮਾਰੂ ਜਹਾਜ਼ ਦੇ ਮੁੱਖ ਪਾਤਰ
ਇਹ ਜਹਾਜ਼ 4 ਅਪ੍ਰੈਲ 1914 ਨੂੰ ਹੋਂਗਕੌਂਗ ਤੋ ਨਿਕਲਿਆ ਜਿਸ ਵਿੱਚ ਪਹਿਲਾ ਦੱਸਣ ਅਨੁਸਾਰ 376 ਸਵਾਰਕ ਸੀ ਜਿੰਨਾ ਵਿੱਚੋ 340 ਸਿੱਖ 24 ਮੁਸਲਮਾਨ ਦੇ ਨਾਲ ਨਾਲ 12 ਹਿੰਦੂ ਵੀ ਸੀ ਤੇ ਇਸ ਜਹਾਜ਼ ਦਾ ਕਪਤਾਨ ਐਚ ਸੀ ਯਾਮਾਮੋਟੋ ਸੀ। ਇਹ ਸਬ ਦਾ ਕਰਤਾ ਧਰਤਾ ਬਾਬਾ ਗੁਰਦਿੱਤ ਸਿੰਘ ਜੀ ਸੀ ਜਿਨ੍ਹਾਂ ਨੇ ਇਹ ਜਹਾਜ਼ ਕਰਾਏ ਤੇ ਲਾਇਆ ਸੀ ਤੇ ਹੋਰਨਾਂ ਦੇ ਦਿਲ ਵਿੱਚ ਕੈਨੇਡਾ ਜਾਨ ਦੀ ਇੱਛਾ ਜਗਾਈ ਸੀ।
ਵਾਪਸੀ ਤੇ ਬਿਬਾਈ ਵਿਖੇ ਗੋਲਿਡਕਾਂਡ
ਜਦੋ ਇਹਨਾ ਸਭ ਕੁਛ ਝੱਲਣ ਦੇ ਬਾਵਜੂਦ ਵੀ ਇਹਨਾ ਨੂੰ ਕੈਨੇਡਾ ਦੀ ਧਰਤੀ ਤੇ ਨਾ ਉਤਾਰਨ ਦਿੱਤਾ ਗਿਆ। ਇਹਨਾਂ ਨਾਲ ਕੋਈ ਭਾਈਚਾਰਕ ਵਿਵਹਾਰ ਨਾ ਕੀਤਾ ਤੇ ਖਾਣ ਵਿੱਚ ਵੀ ਬਹੁਤ ਸਮੱਸਿਆ ਹੋਈ ਤੇ ਇੱਥੋ ਤੱਕ ਕਿ ਪੁਲਿਸ ਦੇ ਦਸਤੇ ਭੇਜ ਕੇ ਜਹਾਜ਼ ਦੇ ਮੁਸਾਫ਼ਿਰਾ ਨਾਲ ਹੱਥੋ ਪਾਈ ਵੀ ਕੀਤੀ ਗਈ ਤਾ ਉੱਥੋ ਦੇ ਸਰਕਾਰ ਨੇ ਆਖਿਰ ਨੂੰ 23 ਜੁਲਾਈ 1914 ਨੂੰ ਭਾਰਤ ਵਾਪਸ ਭੇਜਿਆ ਗਿਆ ਇਸ ਦੇ ਨਾਲ ਹੀ ਇਹ ਜਹਾਜ਼ ਚੀਨ,ਹਾਂਗਕਾਂਗ ਤੇ ਸਿੰਗਾਪੁਰ ਤੂੰ ਹੁੰਦਾ ਹੋਇਆ 27 ਸਿਤੰਬਰ ਨੂੰ ਕੋਲਕਾਤਾ ਦੇ ਬਜਬਜ ਬੰਦਰਗਾਹ ਤੇ ਪਹੁੰਚਿਆ ਤੇ ਉਥੇ ਹੀ ਦੂਜੇ ਪਾਸੇ ਬ੍ਰਿਟਿਸ਼ ਸਰਕਾਰ ਵੀ ਇਹਨਾਂ ਦਾ ਇੰਤਜ਼ਾਰ ਕਰ ਰਹੀ ਸੀ ਇਸ ਵਿਚਾਰ ਨਾਲ ਕਿ ਇਹ ਗ਼ਦਰ ਪਾਰਟੀ ਦੇ ਨਾਲ ਜੁੜੇ ਹੋਏ ਹਨ ਤੇ ਇਸ ਗੱਲ ਤੂੰ ਦਰੜਿਆ ਕਿ ਇਹ ਪੰਜਾਬ ਤੇ ਭਾਰਤ ਦੇ ਹੋਰਨਾਂ ਹਿੱਸਿਆ ਵਿਚ ਇਨਕਲਾਬ ਕਰ ਸਕਦੇ। ਇਹਦੇ ਨਾਲ ਜਹਾਜ਼ ਤੋ ਉਤਰਦਿਆ ਹੀ ਯਾਤਰੀਆਂ ਨੂੰ ਪਿੰਡਾਂ ਨੂੰ ਭੇਜਣ ਦੀ ਤਿਆਰੀ ਕੀਤੀ ਤੇ ਉਹਨਾਂ ਨੂੰ ਰੇਲਾਂ ਵਿਚ ਬੈਠਣ ਨੂੰ ਮਜਬੂਰ ਕੀਤਾ ਗਿਆ ਤਾ ਕਜਦੋ ਯਾਤਰੀਆਂ ਨੇ ਇਸਦਾ ਵਿਰੋਧ ਕੀਤਾ ਕਿਓਕਿ ਉਹ ਪਹਿਲਾ ਗੁਰੂਘਰ ਜਾਣਾ ਚਾਹੁੰਦੇ ਸੀ ਪਰ ਇਹ ਸੰਭਵ ਨਾ ਹੋ ਸੱਕਿਆ ਤੇ ਯਾਤਰਿਆ ਤੇ ਗੌਲਿਆ ਤੇ ਲਾਠੀਚਾਰਜ ਕੀਤਾ ਗਿਆ ਇਸ ਗੋਲੀ ਕਾਂਡ ਵਿਚ 22 ਤੋ ਵੱਧ ਜ਼ਖ਼ਮੀ ਤੇ ਗੁਰੂਪਿਆਰੇ ਹੋ ਗਏ ਤੇ ਨਾਲ ਹੀ 40 ਤੋ ਵੱਧ ਯਾਤਰੀ ਗ੍ਰਿਫ਼ਤਾਰ ਕਰ ਲਏ ਗਏ ਪਰ ਕਿਸੇ ਤਰ੍ਹਾਂ ਬਾਬਾ ਗੁਰਦਿੱਤ ਸਿੰਘ ਜੀ ਬਚ ਨਿਕਲੇ ਤੇ ਅੰਡਰਗਾਊਂਡ ਹੋਗੇ ਤੇ 5 ਸਾਲ ਬਾਅਦ 1919 ਵਿਚ ਗ੍ਰਿਫ਼ਤਾਰ ਹੋਏ ਤੇ 1922 ਵਿਚ ਰਿਹਾ ਹੋਕੇ ਬਾਹਰ ਆਏ ਤੇ ਅੱਗੇ ਚੱਲ ਕੇ ਗ਼ਦਰ ਪਾਰਟੀ ਨਾਲ ਸੰਜੋਗ ਕੀਤਾ।
ਇਸ ਦੇ ਨਾਲ ਹੀ ਇਹ ਦਸਣਾ ਜਰੂਰ ਬਣਦਾ ਕੀ ਕੈਨੇਡਾ ਸਰਕਾਰ ਨੇ 2016 ਵਿੱਚ ਕਾਮਾਗਾਟਾ ਮਾਰੂ ਘਟਨਾ ਲਈ ਖਾਸ ਤੌਰ ’ਤੇ ਹਾਊਸ ਆਫ਼ ਕਾਮਨਜ਼ ਵਿੱਚ ਸਰਕਾਰੀ ਤੌਰ ’ਤੇ ਮਾਫ਼ੀ ਮੰਗੀ। ਇਹ ਮਾਫ਼ੀ 1914 ਵਿੱਚ ਜਹਾਜ਼ ਦੇ ਯਾਤਰੀਆਂ ਵਿਰੁੱਧ ਕੈਨੇਡੀਅਨ ਸਰਕਾਰ ਵੱਲੋਂ ਕੀਤੇ ਗਏ ਵਿਤਕਰੀਤ ਕਾਰਵਾਈਆਂ ਦੀ ਸਵੀਕ੍ਰਿਤੀ ਸੀ। ਇਹ ਇਕ ਇਤਿਹਾਸਕ ਅਨਿਆਇਕਤਾ ਨੂੰ ਮੰਨਤਾ ਦੇਣ ਵਾਲਾ ਸਰਕਾਰੀ ਕਦਮ ਸੀ ਜੋ ਦੱਖਣੀ ਏਸ਼ੀਆਈ ਭਾਈਚਾਰੇ, ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਵੱਲੋਂ ਸਹਿਣੇ ਪੀੜਾ ਲਈ ਮਿਲਾਪ ਅਤੇ ਇਨਸਾਫ਼ ਵੱਲ ਇਕ ਅਹੰਕਾਰ ਰਹਿਤ ਪੈਗਾਮ ਸੀ।
ਗਦਰ ਪਾਰਟੀ ਤੇ ਭਾਰਤੀ ਇਨਕਲਾਬ
ਜਦੋ ਇਹ ਸਭ ਭਾਰਤ ਵਿੱਚ ਬ੍ਰਿਟਿਸ਼ ਸਰਕਾਰ ਦੁਆਰਾ ਕੀਤਾ ਜਾ ਰਿਹਾ ਸੀ ਤਾ ਇਸੇ ਦੌਰਾਨ ਹੀ ਗ਼ਦਰ ਪਾਰਟੀ ਦੇ ਮੁੱਖ ਆਗੂ ਜਿੰਨਾ ਵਿੱਚ ਕਰਤਾਰ ਸਿੰਘ ਸਰਾਭਾ,ਸੁਖਦੇਵ ਥਾਪਰ, ਰਾਸ ਬਿਹਾਰੀ ਬੋਸ਼ ਜੋ ਕਿ ਪਹਿਲਾ ਵੀ ਬੰਗਾਲ ਵਿੱਚ ਵਿਰੋਧ ਕਰ ਰਹੇ ਸੀ ਨਾਲ ਮਿਲਕੇ ਬਗਾਵਤ ਦੀ ਯੋਜਨਾ ਬਣਾਈ ਤੇ ਹਥਿਆਰ ਬੰਦ ਸੰਘਰਸ਼ ਲੜਨ ਦੀ ਕੋਸ਼ਿਸ਼ ਕੀਤੀ ਪਰ ਕਿਸੇ ਆਪਣੇ ਬੰਦੇ ਦੁਆਰਾ ਇਹ ਸਭ ਅੰਗਰੇਜ਼ੀ ਸਰਕਾਰ ਨੂੰ ਦੱਸ ਦਿੱਤਾ ਗਿਆ ਜਿਸ ਦੇ ਕਾਰਨ ਗ਼ਦਰ ਲਹਿਰਾ ਦੇ ਮੁੱਖ ਆਗੂ ਜਿਵੇਂ ਕਿ ਬਾਬਾ ਸੋਹਣ ਸਿੰਘ ਭਕਨਾ ਜੋ ਵਿਦੇਸਾ ਤੋ ਆ ਰਹੇ ਤੇ ਹੋਰ ਲੀਡਰ ਸੀ ਤੇ ਜੋ ਭਾਰਤ ਵਿੱਚ ਸੀ ਜਿਵੇ ਕਰਤਾਰ ਸਰਾਭਾ ਤੇ ਹੋਰ ਉਹਨਾਂ ਨੂੰ ਰਸਤੇ ਵਿੱਚ ਯਾ ਭਾਰਤ ਵਿੱਚ ਕੈਦ ਕਰ ਲਿਆ ਗਿਆ ਤੇ ਬਹੁਤਾ ਨੂੰ ਫਾਂਸੀ,ਕਾਲੀਪਾਣੀ ਤੇ ਹੋਰ ਸਜਾਵਾਂ ਦਿੱਤਿਆ ਗਿਆ ਜਿਵੇ ਕਿ ਕਰਤਾਰ ਸਿੰਘ ਸਰਾਭਾ,ਪਰਮਾਨੰਦ ਆਦਿ। ਇਸ ਦੇ ਨਾਲ ਹੀ ਇਹ ਇਨਕਲਾਬੀ ਲਹਿਰ ਜੋ ਵਿਦੇਸ਼ਾ ਤੋ ਸ਼ੁਰੂ ਪੰਜਾਬ ਤੇ ਭਾਰਤ ਆਈ ਕਿਸੇ ਆਪਣੇ ਦੇ ਧੋਖੇ (ਜਿਵੇਂ ਵਾਰ ਹੁੰਦਾ)ਕਾਰਨ ਬਗ਼ਾਵਤ ਕਰਨ ਤੋ ਪਹਿਲਾ ਹੀ ਦਬਾ ਲਈ ਗਈ ਪਰ ਇਸ ਨੇ ਦੇਸ਼ਵਾਸੀਆ ਵਿੱਚ ਅਜ਼ਾਦੀ ਦੀ ਐਸੀ ਅੱਗ ਦੀ ਚਿੰਗਾਰੀ ਲਾਈ ਜਿਸਨੇ ਅੰਗਰੇਜਾਂ ਦੇ ਰਾਜ ਨੂੰ ਥੋੜੇ ਸਮ੍ਹੇ ਵਿੱਚ ਹੀ ਸਾੜ ਕੇ ਰਾਖ ਕਰਕੇ ਦੇਸ਼ ਤੋ ਜਾਣ ਨੂੰ ਮਜ਼ਬੂਰ ਕਰ ਦਿੱਤਾ।
ਗਦਰ ਪਾਰਟੀ ਦਾ ਸੰਕੇਪ:-
ਗਦਰ ਲਹਿਰ ਦੇ ਲੋੜ ਕਿਓ ਪਾਈ :-ਭਾਰਤੀ ਪਰਵਾਸੀ, ਖਾਸ ਕਰਕੇ ਪੰਜਾਬੀ ਸਿੱਖ, ਕੈਨੇਡਾ, ਅਮਰੀਕਾ, ਮਲੇਸ਼ੀਆ, ਫਿਜੀ, ਹੋਂਗਕੋਂਗ ਆਦਿ ਵਿੱਚ ਮਜਦੂਰੀ ਕਰ ਰਹੇ ਸਨ।
•ਉਨ੍ਹਾਂ ਨੇ ਨਸਲੀ ਭੇਦਭਾਵ, ਕਾਨੂੰਨੀ ਪਾਬੰਦੀਆਂ ਅਤੇ ਅਪਮਾਨ ਦਾ ਸਾਹਮਣਾ ਕੀਤਾ।
* ਕਾਮਾਗਾਟਾ ਮਾਰੂ (1914) ਵਰਗੀਆਂ ਘਟਨਾਵਾਂ ਨੇ ਇਸ ਅਤਯਾਚਾਰ ਨੂੰ ਹੋਰ ਸਾਬਤ ਕੀਤਾ।
ਗਦਰ ਪਾਰਟੀ ਦੇ ਸੰਸਥਾਪਕ :- ਬਾਬਾ ਸੌਹਨ ਸਿੰਘ ਭਖਨਾ, ਪੰਡਿਤ ਕਾਂਸ਼ੀ ਰਾਮ, ਕਰਤਾਰ ਸਿੰਘ ਸਰਾਭਾ ਆਦਿ ਨੇ ਗ਼ਦਰ ਪਾਰਟੀ ਦੀ ਨੀਂਹ ਰੱਖੀ।•ਮਕਸਦ:“ਹਿੰਦੁਸਤਾਨ ਨੂੰ ਹਥਿਆਰਾਂ ਰਾਹੀਂ ਅਜ਼ਾਦ ਕਰਵਾਉਣਾ।”
•ਪਾਰਟੀ ਦਾ ਮੂਲ ਢਾਂਚਾ ਸੈਨ ਫ੍ਰਾਂਸਿਸਕੋ (ਕੈਲੀਫ਼ੋਰਨੀਆ) ਵਿੱਚ ਬਣਿਆ।
3:- ਗ਼ਦਰ ਅਖ਼ਬਾਰ :- ਗ਼ਦਰ ਪਾਰਟੀ ਨੇ “ਗ਼ਦਰ” ਅਖ਼ਬਾਰ ਛਾਪਣਾ ਸ਼ੁਰੂ ਕੀਤਾ (1913)।
•ਭਾਸ਼ਾਵਾਂ: ਪੰਜਾਬੀ, ਉਰਦੂ, ਗੁਰਮੁਖੀ, ਅੰਗਰੇਜ਼ੀ
•ਇਹ ਅਖ਼ਬਾਰ ਵਿਦੇਸ਼ਾਂ ਵਿੱਚ ਵੰਡਿਆ ਜਾਂਦਾ ਸੀ ਅਤੇ ਭਾਰਤ ਵਿੱਚ ਜਨਤਾ ਨੂੰ ਜਾਗਰੂਕ ਕਰਦਾ ਸੀ।
4:- ਵਿਦੇਸ਼ੀ ਤਿਆਰੀਆਂ :- •ਵਿਦੇਸ਼ੀ ਸਿੱਖਾਂ ਅਤੇ ਭਾਰਤੀਆਂ ਨੇ ਹਥਿਆਰ, ਧਨ, ਅਤੇ ਆਦਮੀ ਇਕੱਠੇ ਕਰੇ।
•ਵਿਅਕਤੀ ਜਿਵੇਂ ਕਿ:
•ਕਰਤਾਰ ਸਿੰਘ ਸਰਾਭਾ (19 ਸਾਲਾ ਯੁਵਕ – ਗ਼ਦਰ ਦਾ ਚਿਹਰਾ)
•ਰਾਮ ਚੰਦਰ, ਰੇਸ਼ਮ ਸਿੰਘ, ਪੰਡਿਤ ਕਾਂਸ਼ੀ ਰਾਮ
•ਉਨ੍ਹਾਂ ਨੇ ਤਿਆਰੀ ਕੀਤੀ ਕਿ ਪਹਿਲੀ ਜੰਗ ਵਿਸ਼ਵ (1914) ਦੌਰਾਨ ਬਰਤਾਨੀਆ ਨੂੰ ਘੱਟਜੋੜਾ ਦੇਖਕੇ ਹਮਲਾ ਕਰੀਏ।
5:- ਭਾਰਤ ਵਾਪਸੀ (1914–1915):-ਹਜ਼ਾਰਾਂ ਗ਼ਦਰੀਆਂ ਨੇ ਭਾਰਤ ਵਾਪਸੀ ਕੀਤੀ, ਜ਼ਿਆਦਾਤਰ ਪੰਜਾਬ ਆਏ।
•ਉਨ੍ਹਾਂ ਨੇ ਸਿਪਾਹੀਆਂ ਨੂੰ ਬਗਾਵਤ ਲਈ ਉਕਸਾਇਆ (ਖਾਸ ਕਰਕੇ ਮੇਰਠ, ਲਾਹੌਰ, ਅੰਮ੍ਰਿਤਸਰ, ਫਿਰੋਜ਼ਪੁਰ)।
•21 ਫਰਵਰੀ 1915 ਨੂੰ ਲਾਹੌਰ ਵਿੱਚ ਫੌਜੀ ਬਗਾਵਤ ਦੀ ਯੋਜਨਾ ਸੀ।
6:- ਗ਼ਦਰ ਦੀ ਨਾਫ਼ਰਮਾਨੀ ਅਤੇ ਨੱਕਾਮੀ :-ਬਰਤਾਨਵੀ ਏਜੰਟਾਂ ਅਤੇ ਭੈਤਰੀਨ ਜਾਸੂਸੀ ਕਾਰਨ ਯੋਜਨਾਵਾਂ ਲੀਕ ਹੋ ਗਈਆਂ।
ਜਿਸਦੇ ਛਿਟੇ ਵਜੋ ਬਗਾਵਤ ਹੋਣ ਤੋਂ ਪਹਿਲਾਂ ਹੀ ਸੰਕੜੇ ਆਗੂ ਗ੍ਰਿਫ਼ਤਾਰ ਕਰ ਲਏ ਗਏ
•ਕਈ ਗਦਰੀਆਂ ਨੂੰ ਫੌਜ ਤੋਂ ਕੱਢ ਦਿੱਤਾ ਗਿਆ ਜਾਂ ਗੋਲੀ ਮਾਰ ਦਿੱਤੀ ਗਈ
7. ਮਾਰਸ਼ਲ ਲਾ ਅਤੇ ਲਾਹੌਰ ਕੰਸਪਿਰੇਸੀ ਕੇਸ (1915–1917) : ਗ਼ਦਰ ਆਗੂਆਂ ਉੱਤੇ “ਲਾਹੌਰ ਕੰਸਪਿਰੇਸੀ ਕੇਸ” ਚਲਾਇਆ ਗਿਆ ਤੇ ਨਾਲ ਹੀ ਕਰਤਾਰ ਸਿੰਘ ਸਰਾਭਾ, ਵਿਸ਼ਨੂ ਗਣੇਸ਼ ਪਿੰਗਲੇ, ਭਾਈ ਪਰਮਾਨੰਦ ਆਦਿ ਨੂੰ ਫਾਂਸੀ ਦਿੱਤੀ ਗਈ।
•ਕਈ ਹੋਰਾਂ ਨੂੰ ਉਮਰਕੈਦ ਜਾਂ ਕਾਲਾਪਾਨੀ ਭੇਜਿਆ ਗਿਆ।
8. ਗ਼ਦਰ ਲਹਿਰ ਦਾ ਅੰਤ (ਪਰ ਪ੍ਰਭਾਵ ਅਮਰ):- • 1917 ਤੱਕ ਅਸਲ ਗ਼ਦਰ ਅੰਦੋਲਨ ਦਬਾ ਦਿੱਤਾ ਗਿਆ, ਪਰ:
•ਗ਼ਦਰੀ ਆਗੂ ਸ਼ਹੀਦ ਹੋ ਕੇ ਇਤਿਹਾਸ ਬਣੇ
•ਭਾਰਤ ਵਿੱਚ ਇਨਕਲਾਬੀ ਸੋਚ ਦੀ ਬੀਜ ਰੋਪਣ ਲੱਗ ਪਈ
•ਆਜ਼ਾਦੀ ਦੀ ਲਹਿਰ ਨੂੰ ਹਥਿਆਰਕ ਰੂਪ ਮਿਲਿਆ
•ਭਵਿੱਖ ਵਿੱਚ ਭਗਤ ਸਿੰਘ, ਨੌਜਵਾਨ ਭਾਰਤ ਸਭਾ ਆਦਿ ਉੱਤੇ ਗ਼ਦਰ ਲਹਿਰ ਦਾ ਡੂੰਘਾ ਪ੍ਰਭਾਵ ਰਿਹਾ
ਅਖੀਰ ਨੂੰ ਕੁੱਝ ਵਿਚਾਰ:- ਗ਼ਦਰੀ ਲਹਿਰ ਨੂੰ ਕਿਸੇ ਵੀ ਤੱਰਕੇ ਨਾਲ ਰਾਸ਼ਟਰੀ ਯਾ ਹਿੰਦੂਵਾਦੀ ਲਹਿਰ ਨਹੀਂ ਕਿਹਾ ਜਾ ਸਕਦਾ ਜਿਵੇਂ ਅੱਜ ਕੱਲ੍ਹ ਹੋ ਰਿਹਾ ਕਿਓਕਿ ਇਹ ਸਿੱਖਾ ਨੇ ਉਹਨਾਂ ਨਾਲ ਹੋਣ ਵਾਲੇ ਵਿਦੇਸ਼ੀ ਵਿਤਕਿਰਿਆ ਦੇ ਕਾਰਨ ਸ਼ੁਰੂ ਕੀਤੀ ਲਹਿਰ ਸੀ ਜਿਸ ਦੇ ਵਿੱਚ 90-95% ਸਿੱਖ ਸੀ ਦੇ ਨਾਲ ਨਾਲ ਇਸ ਲਹਿਰ ਦਾ ਮੁੱਖ ਕੇਂਦਰ ਗੁਰਦੁਆਰੇ ਸੀ ਤੇ ਗੁਰੂ ਗ੍ਰੰਥ ਸਾਹਿਬ ਦੇ ਬਚਨਾਂ ਅਨੁਸਾਰ ਹੀ ਸਾਰਾ ਕੰਮ ਕੀਤਾ ਗਿਆ।
2:- ਅੱਜ ਕੱਲ੍ਹ ਦੇ ਕਈ ਲੇਖਕਾਂ ਨੇ ਗ਼ਦਰ ਲਹਿਰ ਦਾ ਮੁਖੀ ਲਾਲਾ ਹਰਦਿਆਲ ਨੂੰ ਦੱਸਿਆ ਜੋ ਕਿ ਇੱਕ ਝੂਠ ਆ ਇਹ ਲਹਿਰ ਬਾਬਾ ਸੋਹਣ ਸਿੰਘ ਭਕਨਾ ਤੇ ਕਰਤਾਰ ਸਿੰਘ ਸਰਾਭਾ ਵਰਗੇ ਮਹਾਪੁਰਖਾਂ ਤੇ ਇਨਕਲਾਬੀ ਨੌਜੂਆਨਾਂ ਤੇ ਹੋਰ ਸਮ੍ਹੇਂ ਦੇ ਵਿਧਵਾਨ ਤੇ ਸੁਝਵਾਨਾ ਦੁਆਰਾਂ ਸਥਾਪਿਤ ਕੀਤੀ ਗਈ ਲਹਿਰ ਸੀ। ਲਾਲਾ ਹਰਦਿਆਲ ਜੋ ਕਿ ਦਿੱਲੀ ਤੋ ਬ੍ਰਿਟਿਸ਼ ਸਰਕਾਰ ਦੇ ਮਦਦ ਨਾਲ ਸਟੈਨਫੋਰਡ ਯੂਨੀਵਰਸਿਟੀ ਪੜ੍ਹਾਈ ਕਰਨ ਆਇਆ ਸੀ ਇਸ ਦੇ ਨਾਲ ਹੀ ਉਹਦੇ ਕੰਮ ਸਿਰਫ਼ ਗ਼ਦਰ ਪਾਰਟੀ ਦਾ ਪ੍ਰਚਾਰ ਕਰਨਾ ਸੀ ਨਾ ਕਿ ਉਹ ਮੁਖੀ ਸੀ ਇਸ ਦੇ ਨਾਲ ਲਾਲੇ ਨੂੰ ਨੰਗਾ ਕਰਦੇ ਇਹ ਦੱਸਣਾ ਵੀ ਜਰੂਰੀ ਬਣਦਾ ਕਿ ਜਦੋ ਫ਼ਰੰਗੀ ਸਰਕਾਰ ਨੂੰ ਲਾਲੇ ਦੇ ਪ੍ਰਚਾਰ ਕਰਨ ਦਾ ਪਤਾ ਲੱਗਿਆ ਸੀ ਤਾ ਉਹ ਗਰਿਫ਼ਤਾਰੀ ਦੀਆ ਧਮਕਿਆ ਤੋ ਡਰਦਾ ਸਿਰਫ 5 ਮਹੀਨੇ ਗਦਰ ਲਹਿਰ ਨਾਲ ਰਹਿਣ ਤੋ ਬਾਅਦ ਸਵਿਟਜ਼ਰਲੈਂਡ ਭੱਜ ਗਿਆ ਸੀ,ਜਿੱਥੇ ਉਸ ਨੇ ਬ੍ਰਿਟਿਸ਼ ਤੇ ਰਾਸ਼ਟਰਵਾਧੀ ਹੋਣ ਦੇ ਗੀਤ ਗਾਏ।
3:- ਆਖ਼ਰ ਨੂੰ ਅੱਜਕਲ੍ਹ ਦੇ ਬੁੱਧਜੀਵੀ ਲੇਖਕਾਂ ਨੇ ਭਗਤ ਸਿੰਘ ਨੂੰ ਵੀ ਇਨਕਲਾਬੀ ਲਹਿਰ ਤੇ ਅਜ਼ਾਦੀ ਲਈ ਸ਼ਹੀਦ ਹੋਣ ਆਲੇ ਤੇ ਮੁੱਖ ਅੰਗ ਦੱਸਿਆ ਤੇ ਕਰਤਾਰ ਸਿੰਘ ਸਰਾਭਾ ਦਾ ਕਿਸੇ ਨੇ ਕੋਈ ਜ਼ਿਕਰ ਨਹੀਂ ਕੀਤਾ ਨਾ ਕਿਸੇ ਕਿਤਾਬ ਵਿੱਚ ਤੇ ਨਾ ਕਿਸੇ ਅਖਬਾਰਾਂ ਵਿਚ ਤੇ ਨਾਲ ਹੀ ਇਹ ਲੋਕ ਭੁੱਲ ਗਏ ਨੇ ਕਿ ਕਰਤਾਰ ਸਿੰਘ ਸਰਾਭਾ ਹੀ ਸੀ ਜਿਸਨੇ ਲਾਲੇ ਤੋ ਬਾਅਦ ਗ਼ਦਰ ਲਹਿਰ ਤੇ ਅਖ਼ਬਾਰ ਨੂੰ ਪ੍ਰਚਾਰਿਆ ਤੇ ਫਰੰਗਿਆ ਨਾਲ ਟਾਕਰਾ ਲੈਣ ਲਈ ਹਵਾਈ ਜਹਾਜ਼ ਤੱਕ ਦੀ ਸਿੱਖਿਆ ਲਈ ਤੇ ਹੋਰਨਾਂ ਗ਼ਦਰੀਆ ਨੂੰ ਵੀ ਦਿੱਤੀ ਇਸ ਦੇ ਨਾਲ ਹੀ ਉਹਨਾ ਨੇ ਹੀ ਰਾਸ ਬਿਹਾਰੀ ਬੌਸ ਵਰਗੇ ਹੋਰਨਾਂ ਲੀਡਰਾਂ ਨਾਲ ਮਿਲਕੇ ਤੇ ਇਹਨਾਂ ਨੂੰ ਬੰਬ ਬਣਾਉਣ ਦੀ ਸਿਖ਼ਲਾਈ ਦਿੱਤੀ ਨਾਲ ਹੀ ਗ਼ਦਰ ਲਹਿਰ ਨੂੰ ਪੂਰੀ ਤਰ੍ਹਾਂ ਸਪ੍ਰੰਨ ਹੋਕੇ ਸ਼ਹੀਦੀ ਭਾਵ ਫਾਂਸੀ ਦੇ ਰੱਸੇ ਨੂੰ ਗਲ ਵਿੱਚ ਪਾਇਆ।
ਇਹਨਾ ਸਾਰਿਆ ਗੱਲਾਂ ਤੇ ਸਾਰੇ ਪੋਸਟ ਨੂੰ ਪੜਕੇ ਜਿੱਥੇ ਗਦਰ ਲਹਿਰ ਬਾਰੇ ਪਤਾ ਲਗਦਾ ਉਥੇ ਹੀ ਮੈਨੂੰ ਨਹੀਂ ਲਗਦਾ ਕਿ ਹੁਣ ਇਹ ਕਿਹਾ ਜਾ ਸਕਦਾ ਵੀ ਉਹ ਰਾਸ਼ਟਰਵਾਦੀ ਯਾ ਹਿੰਦੂਵਾਦੀ ਲਹਿਰ ਸੀ ਉਹ ਸਿੱਖਾ ਦੁਆਰਾ ਸਰਗਰਮ ਕੀਤੀ ਇਨਕਲਾਬੀ ਲਹਿਰ ਸੀ ਜਿਸਨੇ ਸਿੱਖਾਂ ਤੇ ਹੋਰ ਦੇਸ਼ ਵਾਸਿਆ ਵਿੱਚ ਅਜਾਦੀ ਦਾ ਜੋਸ਼ ਭਰਿਆ ਤੇ ਅੱਗੇ ਜਾਕੇ ਅਜ਼ਾਦੀ ਮਿਲਣ ਦਾ ਕਾਰਨ ਵੀ ਬਣੀ।