ਸਿੰਘ ਸਭਾ ਲਹਿਰ – ਗੁਰਮਤਿ, ਇਤਿਹਾਸ ਅਤੇ ਪਹਿਚਾਣ ਦੀ ਜੰਗ (ਸੰਨ 1845~1902)

ਸਿੱਖ ਧਰਮ ਨੂੰ ਬਚਾਉਣ ਅਤੇ ਹਿੰਦੂ ਰੀਤ ਰਿਵਾਜਾਂ ਵਿਰੁੱਧ ਆਵਾਜ਼ ਚੁੱਕਣ ਵਾਲੀ ਸਿੰਘ ਸਭਾ ਲਹਿਰ

ਸਿੰਘ-ਸਭਾ-ਲਹਿਰ

ਜਿਵੇਂ ਕੀ ਆਪਾ ਜਾਂਦੇ ਆ ਕਿ ਸ਼ੇਰੇ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਅਕਾਲ ਚਲਾਣੇ ਕਰ ਜਾਣ ਦੇ ਕੁੱਝ ਸਮੇਂ ਬਾਅਦ ਵਿੱਚ ਹੀ ਫਰੰਗਿਆ ਦੇ ਨਾਲ ਹੀ ਹਿੰਦੂਵਤ ਤੇ ਬ੍ਰਾਮਹਮੋਵਾਦ ਨੇ ਸਿੱਖ ਧਰਮ ਨੂੰ ਖ਼ਤਮ ਕਰਨ ਲਈ ਬਹੁਤ ਘਾਲਣਾਵਾਂ ਘਾਲਿਆ ਜਿਵੇ ਕਿ ਅੰਗਰੇਜ਼ਾ ਨੇ ਈਸਾਈ ਮਿਸ਼ਨਰੀਆ ਸੰਥਾਵਾ ਖੋਲਿਆ ਗਿਆ ਤੇ ਸਿੱਖਾਂ ਨੂੰ ਧੱਕੇ ਨਾਲ ਯਾ ਪੈਸੇ,ਨੌਕਰੀ ਯਾ ਮੁਫ਼ਤ ਦਵਾਇਆ ਵਗੈਰਾ ਦਾ ਲਾਲਚ ਦੇਕੇ ਕੇ ਸਿੱਖਾਂ ਨੂੰ ਸਿੱਖੀ ਤੇ ਸਾਡੇ ਗੁਰੂਆਂ ਦੇ ਸਿਧਾਂਤਾਂ ਤੋ ਅਲੱਗ ਕਰਨ ਦੀ ਕੋਸ਼ਿਸ਼ ਕੀਤੀ ਜਿਸ ਦਾ ਨਤੀਜਾ ਇਹ ਨਿਕਲਿਆ ਕਿ ਇਹਨਾ ਦੀਆਂ ਗੱਲਾਂ ਵਿੱਚ ਆ ਕੇ ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਨਿੱਕੇ ਪੁੱਤਰ ਮਹਾਰਾਜਾ ਦਲੀਪ ਸਿੰਘ ਜੀ ਜੋ ਕਿ ਉਸ ਸਮੇ 14 ਸਾਲ ਦੇ ਸੀ ਨੇ 1853 ਵਿੱਚ ਈਸਾਈ ਧਰਮ ਗ੍ਰਹਿਣ ਕੀਤਾ ਤੇ ਹੋਰ ਲੋਕ ਵੀ ਈਸਾਈ ਬਣ ਜਾਣ ਲੱਗੇ ਤੇ ਸੰਨ 1862 ਵਿੱਚ ਪੰਜਾਬ ਮਿਸ਼ਨਰੀ ਕਾਨਫਰੈੱਸ ਹੋਏ ਜਿਸ ਵਿੱਚ ਇੱਕ ਵਾਰ ਫਿਰ ਤੋਂ ਮੁਢਲੀਆਂ ਲੋੜਾਂ ਦੀਆਂ ਚੀਜ਼ਾ ਦਾ ਲਾਲਚ ਦਿੱਤਾ ਤੇ ਫਿਰ ਤੋ ਸਿੱਖਾਂ ਨੂੰ ਈਸਾਈ ਬਣਾਇਆ ਜਾਣ ਲੱਗਿਆ ਤੇ ਇਹ ਗਿਣਤੀ 27000 ਤੱਕ ਵਧ ਗਈ ਤੇ ਹੋਰ ਵੀ ਈਸਾਈ ਧਰਮ ਵਿੱਚ ਜਾਣ ਲਈ ਤਿਆਰ ਬੈਠੇ ਸੀ ਇਸੇ ਦੌਰਾਨ ਅੰਮ੍ਰਿਤਸਰ ਵਿੱਚ ਅੰਮ੍ਰਿਤਸਰ ਮਿਸ਼ਨ ਕ੍ਰਿਸਟਨ ਸਕੂਲ ਖੋਲ੍ਹਿਆ ਜਿਸ ਦਾ ਛਿੱਟਾ ਇਹ ਹੋਇਆ ਵੀ ਸਿੱਖ ਨੌਜਵਾਨਾਂ ਨੇ ਈਸਾਈ ਧਰਮ ਵੱਲ ਮੁੜ ਜਾਣ ਲੱਗੇ ਜਿਵੇਂ ਕਿ ਅਤਰ ਸਿੰਘ,ਸਾਧੂ ਸਿੰਘ,ਆਇਆ ਸਿੰਘ ਤੇ ਸੰਤੋਖ ਸਿੰਘ ਵਰਗੇ ਨੌਜਵਾਨਾਂ ਨੇ ਇਸਾਈ ਬਣਨ ਦੀ ਇੱਛਾ ਕਿਤੀ ਪਰ ਇਹਨਾਂ ਨੂੰ ਕੌਮ ਦੇ ਕੁੱਛ ਚਿੰਤਾਜਨਕ ਆਗੂਆ ਦੁਆਰਾ ਧਰਮ ਪਰਵਰਤਨ ਕਰਨ ਤੋ ਰੋਕ ਲਿਆ ਗਿਆ।

ਸਿੰਘ ਸਭਾ ਲਹਿਰ ਕਿਉਂ ਹੋਂਦ ਵਿੱਚ ਆਈ

ਹੁਣ ਗੱਲ ਕਰਦੇ ਆ ਸਿੰਘ ਸਭਾ ਲਹਿਰ ਦੀ ਲੋੜ ਕਿਉ ਪਈ ਜਿਵੇਂ ਕਿ ਅਸੀ ਉਪਰ ਪੜ ਆਏ ਕਿਵੇਂ ਤੇ ਕਿਸ ਤਰ੍ਹਾਂ ਨਾਲ ਇਸਾਈ ਮਿਸ਼ਨਰੀਆਂ ਦੇ ਸਕੂਲ ਖੁੱਲਣ ਲੱਗੇ ਤੇ ਸਿੱਖ ਧਰਮ ਪਰਿਵਰਤਨ ਹੋਣ ਲੱਗੇ ਤੇ ਕਿਵੇਂ ਆਰੀਆ ਸਮਾਜ ਜੋ ਕਿ ਹਿੰਦੂਆਂ ਵਿੱਚੋ ਸਵਾਮੀ ਦਯਾਨੰਦ ਸਰਸਵਤੀ ਦੁਆਰਾ ਹੋਂਦ ਵਿੱਚ ਆਇਆ ਉਸਨੇ ਵੀ ਸਿੱਖਾਂ ਦੇ ਗੁਰੂਆਂ ਤੇ ਧਾਰਮਿਕ ਗ੍ਰੰਥਾਂ ਤੇ ਟਿਪਣਿਆ ਕੀਤਿਆ ਤੇ ਸਿਰਫ ਵੇਦਾਂ ਨੂੰ ਮੁੱਖ ਧਾਰਮਿਕ ਗ੍ਰੰਥ ਮੰਨਿਆ ਤੇ ਕਿਹਾ ਜਿਸ ਦਾ ਨਤੀਜਾ ਇਹ ਹੋਇਆ ਕਿ ਸਿੱਖ ਫਿਰ ਸਵਾਮੀ ਦਯਾਨੰਦ ਤੋਂ ਪ੍ਰਭਾਵਿਤ ਹੋਕੇ ਆਰਿਆ ਸਮਾਜ ਨਾਲ ਜੁੜਨ ਲੱਗੇ। ਆਰਿਆ ਸਮਾਜ ਇੱਥੇ ਹੀ ਨਹੀਂ ਰੁੱਕਿਆ ਸਵਾਮੀ ਦਯਾਨੰਦਾ ਨੇ ਤਾਂ ਸਿੱਖਾਂ ਦੀ ਅਨੋਖੀ ਪਹਿਚਾਣ ਨੂੰ ਵੀ ਧੁੰਦਲਾ ਕਰਨ ਦੀ ਕੋਸ਼ਿਸ਼ ਕਿਤੀ ਤੇ ਸਿੱਖਾ ਨੂੰ ਹਿੰਦੂਆ ਦਾ ਇੱਕ ਅੰਗ ਯਾ ਹਿੱਸਾ ਦੱਸਿਆ ਜਿਸਨੇ ਸਿੱਖਾਂ ਨੂੰ ਬਹੁਤ ਪ੍ਰਭਾਵਿਤ ਕੀਤਾ।

ਸਿੰਘ ਸਭਾ ਲਹਿਰ ਅੰਮ੍ਰਿਤਸਰ

ਇਹ ਸਭ ਕੁੱਝ ਹੁੰਦਾ ਦੇਖ ਸਿੱਖਾਂ ਦੇ ਕੁੱਝ ਗਿਆਨੀ ਪੜ੍ਹੇਲਿਖੇ ਤੇ ਸੂਝਵਾਨ ਵਿਦਵਾਨਾਂ ਨੇ ਇਸ ਦਾ ਮੁਕਾਬਲਾ ਕਰਨ ਲਈ ਇੱਕ ਸਭਾ ਜਿਸ ਨੂੰ ਅਸੀ ਸਿੰਘ ਸਭਾ ਲਹਿਰ ਅੰਮ੍ਰਿਤਸਰ ਦੇ ਨਾਮ ਨਾਲ ਜਾਣਦੇ ਆ 1 ਅਕਤੂਬਰ 1873 ਅੰਮ੍ਰਿਤਸਰ ਵਿੱਚ ਸਰਦਾਰ ਠਾਕੁਰ ਸਿੰਘ ਸਾਂਧਵਾਲੀਆ ,ਬਿਕਰਮ ਸਿੰਘ ਆਹਲੂਵਾਲੀਆ,ਗਿਆਨੀ  ਗਿਆਨ ਸਿੰਘ , ਖੇਮ ਸਿੰਘ ਬੇਦੀ ਤੇ ਹੋਰ ਕਈ ਕੌਮ ਦੇ ਆਗੂਆ ਦੇ ਸੰਜੋਗ ਨਾਲ ਹੋਂਦ ਵਿੱਚ ਆਈ ਜਿਸ ਨੇ ਅੱਗੇ ਚੱਲ ਈਸਾਈਆਂ ਤੇ ਆਰੀਆ ਸਮਾਜੀਆ ਨੂੰ ਮੂੰਹ ਤੋੜ ਜਵਾਬ ਦਿੱਤਾ ਤੇ ਸਿੱਖਾਂ ਨੂੰ ਆਉਣ ਵਾਲੇ ਧਰਮੀ ਖੱਤਰਿਆ ਤੋ ਬਚਾਇਆ।
ਸਿੰਘ ਸਭਾ ਅੰਮ੍ਰਿਤਸਰ ਮੁੱਖ ਉਦੇਸ਼
1:-ਸਭ ਤੂੰ ਪਹਿਲਾ ਸਿੰਘ ਸਭਾ ਲਹਿਰ ਨੇ ਸਿੱਖਾਂ ਦੀ ਅਨੋਖੀ ਪਹਿਚਾਣ ਤੇ ਹੋਣ ਵਾਲੇ ਹਮਲਿਆ ਨੂੰ ਰੋਕਿਆ ਤੇ ਹਿੰਦੂ ਆਰੀਆ ਸਮਾਜੀ ਵਰਗ ਨੂੰ ਇਤਹਾਸਿਤ ਜਵਾਬ ਦਿੱਤਾ ਤੇ ਸਿੱਖੀ ਦੇ ਅਨੋਖੀ ਤੇ ਵਿਲੱਖਣ ਪਹਿਚਾਣ ਨੂੰ ਧਰਮਿਤ ਤੌਰ ਤੇ ਸਾਬਿਤ ਕੀਤਾ।
2:- ਇਸ ਦੇ ਨਾਲ ਹੀ ਇਸ ਲਹਿਰ ਨੇ ਅੰਧ ਵੁਸ਼ਵਾਸ਼ਾ ਤੇ ਗਲਤ ਰੀਤੀ ਰਵਾਜਾਂ ਦਾ ਖੰਡਨ ਕੀਤਾ ਤੇ ਸਿੱਖਾਂ ਨੂੰ ਇਸ ਹਿੰਦੂਆਂ ਦੇ ਮਿਲਗੋਭੇ ਵਿੱਚੋ ਕੱਢਿਆ।
3:- ਗੁਰੂਦਵਾਰਿਆ ਦੀ ਮਰਿਆਦਾ ਤੇ ਪਰੰਪਰਾ ਨੂੰ ਕੌਮੀ ਢੰਗ ਨਾਲ ਲਾਗੂ ਕੀਤਾ।

ਸਿੰਘ ਸਭਾ ਲਾਹੌਰ

ਇਸ ਤਰ੍ਹਾਂ ਨਾਲ ਨਾਲ ਚੱਲਦੇ ਥੋੜ੍ਹਾ ਸਮਾਂ ਬੀਤਣ ਤੇ ਲਾਹੌਰ ਵਿੱਚ ਇੱਕ ਹੋਰ ਸਿੰਘ ਸਭਾ ਲਹਿਰ ਜੋ ਕਿ ਉਸ ਸਮੇਂ ਦੇ ਪੜ੍ਹੇ ਲਿਖੇ ਵਿਧਵਾਨ ਸਨ ਜਿਵੇਂ ਕਿ ਭਈਆ ਗੁਰਮੁਖ ਸਿੰਘ ਚੰਧੜ,ਭਾਈ ਦਿੱਤ ਸਿੰਘ,ਜਵਾਹਰ ਸਿੰਘ ਕਪੂਰ,ਭਾਈ ਕਾਨ ਸਿੰਘ ਨਾਭਾ ਤੇ ਹੋਰ ਸਿੱਖ ਆਗੂਆਂ ਕਾਰਨ ਹੌਦ ਵਿੱਚ ਆਈ। ਇਹ ਲਹਿਰ ਦੂਜੀ ਸਭ ਤੋਂ ਪ੍ਰਭਾਵਸਾਲੀ ਤੇ ਸਫਲਤਾਪੂਰਵਕ ਲਹਿਰ ਬਣੀ ਜਿਸ ਨੇ ਸਿੱਖਾ ਦੇ ਲਈ ਉਹ ਰਸਤਾ ਤਿਆਰ ਕੀਤਾ ਜਿਸ ਤੇ ਅੱਜ ਤੱਕ ਸਿੱਖ ਤੁਰ ਰਹੇ ਹਨ।
ਲਾਹੌਰ ਸਭਾ ਦੇ ਮੁੱਖ ਕਾਰਜ
ਸਿੰਘ ਸਭਾ ਲਾਹੌਰ ਵਿੱਚ ਜਿਆਦਾਤਰ ਮੈਂਬਰ ਪੜ੍ਹੇ ਲਿਖੇ ਹੁਣ ਕਰਕੇ ਇਸਨੇ ਹੋਰ ਜੋ ਵਿਸੇਸ਼ ਕੰਮ ਕੀਤੇ ਉਹ ਸੀ ਧਰਮ ਲਈ ਗੁਰਮਤਿ ਇਤਿਹਾਸ ਤੇ ਸਮਾਜਿਕ ਮੁੱਦਿਆਂ ਤੇ ਲੋਕਾਂ ਵਿੱਚ ਜਾਗਰੋਕਤਾ ਫਲਾਉਣੀ ਇਸੇ ਸਿੱਟੇ ਵਜੋਂ ਲਾਈ ਭਾਈ ਗੁਰਮੁਖ ਸਿੰਘ ਤੇ ਹਰਸ਼ਾ ਸਿੰਘ ਨੇ ਗੁਰਮੁਖੀ ਦਾ ਸਭ ਤੋ ਪਹਿਲਾ ਅਖ਼ਬਾਰ ਜਿਸਦਾ ਨਾਮ ਗੁਰਮੁਖੀ ਅਖ਼ਬਾਰ ਰੱਖਿਆ ਸੰਨ 1880 ਵਿੱਚ ਛਾਪਿਆ ਗਿਆ। ਜਿਸ ਵਿੱਚ ਸਿੱਖੀ ਦੇ ਸੰਦੇਸ਼,ਗੁਰਮਤਿ ਦੇ ਵਿਆਖਿਆ ਅਤੇ ਸਮਾਜਿਕ ਸੁਧਾਰ ਨੂੰ ਲੋਕਾਂ ਤੱਕ ਪਚਾਉਣ ਲਈ ਕੱਢਿਆ ਗਿਆ।
ਇਸੇ ਸਭਾ ਦੇ ਇੱਕ ਅਹਿਮ ਮੈਂਬਰ ਗਿਆਨੀ ਦਿੱਤ ਦਿੱਤ ਸਿੰਘ ਜੇ ਆਰੀਆ ਸਮਾਜਿਆ ਦੁਆਰਾ ਕਿਤੇ ਕੂੜਪ੍ਰਚਾਰ ਦਾ ਵਿਰੋਧ ਕੀਤਾ ਤੇ ਸਵਾਮੀ ਦਯਾਨੰਦ ਨਾਲ ਤਰਕਿਕ ਵਾਦ ਕਰਕੇ ਸਿੱਖੀ ਦੀ ਖ਼ੁਦਮੁਖਤਿਆਰਤਾ ਸਾਬਤ ਕੀਤੀ ਤੇ ਲੋਕਾਂ ਨੂੰ ਜਾਗਰਿਕ ਕੀਤਾ ਕਿ ਕਿਸ ਤਰ੍ਹਾਂ ਸਿੱਖ ਹਿੰਦੂਆਂ ਦਾ ਇੱਕ ਹਿੱਸਾ ਨਹੀਂ ਬਲਕਿ ਇਕ ਅਲੱਗ ਕੌਮ ਬਾਰੇ ਦੱਸਿਆ।
ਸਿੰਘ ਸਭਾ ਲਾਹੌਰ ਨੇ ਇਸ ਦੇ ਨਾਲ ਹੀ ਹਿੰਦੂਆਂ ਯਾ ਹੋਰ ਬ੍ਰਹਮਣਵਾਦ ਦੇ ਦੁਆਰਾ ਬਿਗਾੜਿਆ ਗਇਆਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਤੇ ਦਸਮ ਗ੍ਰੰਥ ਸਾਹਿਬ ਜੀ ਦੇ ਹੋਰਨਾਂ ਬਿੜਿਆ ਨੂੰ ਇਕੱਠਾ ਕੀਤਾ ਤੇ ਗੁਰਬਾਣੀ ਦੇ ਤਥਾ ਤੇ ਵਿਗਿਆਨਕ ਤਰੀਕੇ ਨਾਲ ਵਿਆਖਿਆ ਕੀਤੀ ਤੇ ਸਹੀ ਤਰੀਕੇ ਨਾਲ਼ ਪ੍ਰਕਾਸ਼ਿਤ ਕੀਤਾ।
ਜੇਕਰ ਗੱਲ ਕਰੀਏ ਸਿੰਘ ਸਭਾ ਲਾਹੌਰ ਨੇ ਸਿੱਖੀ ਦੇ ਕੌਮੀ, ਧਾਰਮਿਕ ਤੇ ਇਤਿਹਾਸਿਕ ਦੇ ਨਾਲ ਸੱਭਿਆਚਾਰਕ ਹੋਂਦ ਸਿੱਧ ਕਰਨ ਵਿੱਚ ਸਭ ਤੋ ਵੱਧ ਯੋਗਦਾਨ ਇਸ ਲਹਿਰ ਨੇ ਪਾਇਆ ਤੇ ਅੱਗੇ ਹੋਕੇ ਕੀਤੇ ਕਾਰਜ ਕਰਕੇ ਸਿੱਖੀ ਤੇ ਗੁਰਮੁਖੀ ਇੰਨੀ ਅੱਗੇ ਤੱਕ ਵੱਧ ਸਕੀ ਉਹ ਇਸ ਤਰ੍ਹਾਂ ਵੀ ਅਪ੍ਰੈਲ ਸੰਨ 1882 ਵਿੱਚ ਭਾਈ ਗੁਰਮੁਖ ਸਿੰਘ ਜੀ ਵਲੋ ਲਹਿਰ ਨੂੰ ਹੋਰ ਤੇਜ ਕਰਨ ਲਈ ਸਰ ਚਾਰਲਸ ਐਡੀਸਨ ਨੂੰ ਪ੍ਰਮਾਣ ਪੱਤਰ ਲਿਖਿਆ ਗਿਆ ਤੇ ਇਸ ਸਮੇਂ ਮਹਾਰਾਜਾ ਹੀਰਾ ਸਿੰਘ ਨਾਭਾ ਵੀ ਲਾਹੌਰ ਆਏ ਹੋਏ ਸੀ ਜਿੰਨਾ ਨਾਲ ਭਾਈ ਗੁਰਮੁਖ ਸਿੰਘ ਵੱਲੋ ਲਹਿਰ ਦੇ ਤੇ ਪਰਿਚਾਰ ਦੇ ਮਸਲਿਆਂ ਬਾਰੇ ਚਰਚਾ ਜਾਹਰ ਕੀਤੀ ਗਈ ਜਿਸਦੇ ਸਿੱਟੇ ਵਜੋਂ ਮਹਾਰਾਜਾ ਹੀਰਾ ਸਿੰਘ ਨੇ ਉਸ ਸਮੇਂ 7000 ਰੁਪਿਆ ਸੇਵਾ ਵਿੱਚ ਦਿੱਤਾ ਜਿਸ ਦੀ ਵਰਤੋਂ ਖ਼ਾਲਸਾ ਪ੍ਰੈਸ ਲਾਉਣ ਲਈ ਕੀਤੀ ਗਈ ਜਿਸ ਦੇ ਨਾਲ ਇੱਕ ਦਰਜਨ ਤੋ ਵੀ ਵੱਧ ਗੁਰਮੁਖੀ ਅਖਬਾਰਾਂ ਦੀ ਛਪਵਾਈ ਹੋਈ ਜਿੰਨਾ ਵਿੱਚ ਖਾਲਸਾ ਪਰਕਾਸ਼ ਲਾਹੌਰ 1884 , ਸ੍ਰੀ ਗੁਰਮਤਿ ਪ੍ਰਕਾਸ਼ ਰਾਵਲਪਿੰਡੀ 1885 , ਪੰਜਾਬੀ ਦਰਪਣ ਅੰਮ੍ਰਿਤਸਰ 1885, ਸਬਤੋ ਮਸ਼ਹੂਰ ਤੇ ਪ੍ਰਚਲਿਤ ਖਾਲਸਾ ਅਖ਼ਬਾਰ ਲਾਹੌਰ 1886 ਨੂੰ ਜਾਰੀ ਕੀਤਾ ਗਿਆ ਤੇ ਇਸ ਤੂੰ ਇਲਾਵਾ ਵਿਦਿਆਰਥੀ ਅਖ਼ਬਾਰ ਵੀ 1886 ਵਿਚ ਲਾਹੌਰ ਤੋਂ ਛਾਪਿਆ ਗਿਆ ਸੀ।
1883 ਆਉਂਦੇ ਆਉਂਦੇ ਅੰਮ੍ਰਿਤਸਰ,ਲਾਹੌਰ ਤੇ ਹੋਰ ਸ਼ਹਿਰਾ ਦੀਆ ਸਭਾਵਾਂ ਆਪਸੀ ਮੱਤਵਾਦ ਤੇ ਭੇਦਭਾਵਾਂ ਨੂੰ ਖ਼ਤਮ ਕਰਨ ਲਈ ਇਕੱਠੀਆਂ ਕਿਤਿਆਂ ਪਰ ਜੋ ਕਿ ਜਿਆਦਾ ਟਾਈਮ ਲਈ ਇਕਜੁੱਟ ਨਾ ਰਹਿ ਸਕਿਆ ਇਹ ਆਪਸੀ ਫੁੱਟ ਦਾ ਕਾਰਨ ਇਹ ਬਣਿਆ ਵੀ ਖੇਮ ਸਿੰਘ ਬੇਦੀ ਜੋ ਆਪਣੇ ਆਪ ਨੂੰ ਗੁਰੂ ਨਾਨਕ ਸਾਹਿਬ ਵੰਸ਼ ਵਿੱਚੋ ਹੋਣ ਕਰਕੇ ਦੇਂਹਧਾਰੀ ਗੁਰੂ ਅਖਵਾਉਂਦਾ ਤੇ ਦਰਬਾਰ ਸਾਹਿਬ ਅੰਮ੍ਰਿਤਸਰ ਗਦੇਲਾ ਲਾਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠਦਾ ਜੋ ਕਿ ਭਾਈ ਗੁਰਮੁਖ ਸਿੰਘ ਸਿੰਘ ਸਭਾ ਲਾਹੌਰ ਵਾਲਿਆ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਰਾਦਰ ਲੱਗਿਆ ਤੇ ਭਾਈ ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ ਜੀ ਨੇ ਖੇਮ ਸਿੰਘ ਬੇਦੀ ਦਾ ਗਦੇਲਾ ਬਾਹਰ ਕੱਢ ਦਿੱਤਾ ਜੋ ਕਿ ਦੋਨੋ ਸਭਾਵਾਂ ਦੇ ਆਪਸੀ ਫੁੱਟ ਦਾ ਕਾਰਨ ਬਣੀ ਤੇ ਦੋਨੋ ਸਭਾਵਾਂ ਅਲੱਗ ਅਲੱਗ ਹੋਕੇ ਸਿੱਖੀ ਲਈ ਕੰਮ ਕਰਨ ਲੱਗਿਆ ਪਰ ਇਹਨਾ ਵਿਵਾਦਾ ਤੇ ਮੱਤਭੇਦ ਹੋਣ ਦੇ ਬਾਵਜੂਦ ਵੀ ਦੋਨੋ ਸਭਾਵਾਂ ਸਿੱਖੀ ਲਈ ਕਰਨ ਵਾਲੇ ਹਰੇਕ ਕੰਮ ਵਿੱਚ ਹਿੱਸਾ ਪਾਉਂਦਿਆ।
ਇਸ ਮੱਤਭੇਦਦੇ ਚੱਲਦੇ ਲਾਹੌਰ ਸਭਾ ਜੋ ਕਿ ਸਿੰਘ ਸਭਾ ਅੰਮ੍ਰਿਤਸਰ  ਵਿੱਚ ਤੋਂ  ਅਲੱਗ ਹੋ ਚੁੱਕੀ ਸੀ ਨੇ ਸੰਨ 1886 ਵਿੱਚ ਲਾਹੌਰ ਤੋਂ ਖ਼ਾਲਸਾ ਅਖ਼ਬਾਰ ਜਿਸ ਦੇ ਮੁੱਖੀ ਭਾਈ ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ ਜੀ ਨੇ ਪ੍ਰਕਾਸ਼ਿਤ ਕੀਤਾ ਗਿਆ ਜਿਸ ਵਿੱਚ ਲਿਖਤੀ ਰੂਪ ਵਿੱਚ ਗੁਰਮਤਿ ਸਿਧਾਂਤ,ਆਰੀਆ ਸਮਾਜ ਦੇ ਖੰਡਨ,ਤਰਕ ਤੇ ਵਿਗਿਆਨ ਵਿਚਾਰਧਾਰਾ ਨੂੰ ਛਾਪਿਆ ਜਾਂਦਾ । ਖ਼ਾਲਸਾ ਅਖ਼ਬਾਰ ਸਿਰਫ਼ ਇੱਕ ਅਖ਼ਬਾਰ ਨਹੀਂ ਸੀ, ਇਹ ਸਿੱਖੀ ਦੀ ਆਵਾਜ਼, ਅਸਲੀਅਤ ਅਤੇ ਅੰਤਰ-ਆਤਮਾ ਸੀ।
ਇਸ ਰਾਹੀਂ ਸਿੱਖੀ ਨੇ ਲਿਖਤੀ ਪੱਧਰ ’ਤੇ ਆਪਣੇ ਵਿਰੋਧੀਆਂ ਨੂੰ ਜਵਾਬ ਦਿੱਤਾ, ਆਪਣੇ ਨੌਜਵਾਨਾਂ ਨੂੰ ਗਿਆਨ ਦਿੱਤਾ ਅਤੇ ਹੋਰ ਲਹਿਰਾਂ ਲਈ ਰਸਤਾ ਬਣਾਇਆ।
 ਇਸ ਤੋਂ ਕੁੱਝ ਟਾਈਮ ਬਾਅਦ ਵਿੱਚ ਇਹਨਾ ਸਭਾਵਾਂ ਦੇ ਆਪਸੀ ਮੱਤਭੇਦ ਤੇ ਝਗੜਿਆ ਦਾ ਨਿਤਾਰਾ ਕਰਨ ਲਈ ਸਾਰਿਆ ਸਭਾਵਾਂ ਨੂੰ ਇੱਕਜੁਟ ਕਰਕੇ ਖ਼ਾਲਸਾ ਦੀਵਾਨ ਹੋਂਦ ਵਿੱਚ ਲਿਆਂਦਾ ਗਿਆ ਜਿਸ ਦਾ ਮੁੱਖ ਕੰਮ ਹੋਰਨਾਂ ਸਭਾਵਾਂ ਦੇ ਆਪਸੀ ਮੱਤਭੇਦਾਂ ਨੂੰ ਦੂਰ ਕਰਨਾ,ਇਕਮਾਤਰ ਹੋਕੇ ਕੌਮ ਦੇ ਮਸਲਿਆਂ ਨੂੰ ਹੱਲ ਕਰਨਾ,ਸਿੱਖੀ ਤੇ ਸਿੱਖੀ ਸਿਧਾਂਤਾਂ ਤੇ ਗੁਰਮੁਖੀ ਨੂੰ ਅੱਗੇ ਲਜਾਣ ਲਈ ਸਿੱਖਿਆ ਪ੍ਰਣਾਲਿਆ ਤੇ ਸਿੱਖਿਆ ਅਦਾਰਿਆ ਨੂੰ ਸਥਾਪਿਤ ਕਰਨਾ ਸੀ।ਖ਼ਾਲਸਾ ਦੀਵਾਨ ਦੀ ਲਗਨ ਸਿੱਧਕਾ ਹੀ ਇਹਨਾਂ ਨੇ ਅਗਾਹ ਜਾਕੇ ਖ਼ਾਲਸਾ ਕਾਲਜ ਅੰਮ੍ਰਿਤਸਰ ਤੇ ਹੋਰਨਾਂ ਸਿੱਖ ਸੰਸਥਾਵਾ ਨੂੰ ਹੋਂਦ ਵਿੱਚ ਲਿਆਂਦਾ ਨੇ ਆਉਣ ਵਾਲੇ ਦਿਨਾਂ ਵਿੱਚ ਸਿੱਖੀ ਨੂੰ ਉੱਚਪੱਧਰ ਪ੍ਰਦਾਨ ਕੀਤਾ।

ਖ਼ਾਲਸਾ ਕਾਲਜ ਅੰਮ੍ਰਿਤਸਰ

 

ਆਰੀਆ ਸਮਾਜ ਦੇ ਹੋ ਰਹੇ ਤੇਜੀ ਨਾਲ ਵਿਸਥਾਰ ਤੇ ਇਹਦੇ ਬਹੁਤੇ ਨੇਤਾਵਾ ਦੇ ਸਿੱਖਾਂ ਵਿਰੁੱਧ ਚੁਕਾਉ ਨੇ ਸਿੰਘ ਸਭਾ ਲਹਿਰ ਤੇ ਖਾਲਸਾ ਦਵਾਨ ਨੂੰ ਚੋਣੋਤੀ ਪੇਸ਼ ਕੀਤੀ ਜਿਸ ਦੇ ਨਤੀਜੇ ਵਜੋਂ ਸਿੱਖਾਂ ਨੂੰ ਹੁਣ  ਵਿੱਦਿਅਕ ਸੰਸਥਾਵਾਂ ਬਣਾਉਣ ਦੀ ਸੁਜੀ ਦਿੱਤੀ ਜਿਸ ਦੇ ਨਾਲ 1892 ਵਿੱਚ ਖਾਲਸਾ ਕਾਲਜ ਅੰਮ੍ਰਿਤਸਰ ਬਣਾਇਆ ਗਿਆ ਖ਼ਾਲਸਾ ਕਾਲਜ ਅੰਮ੍ਰਿਤਸਰ ਦਾ ਮੁੱਖ ਮੰਤਵ ਸਿੱਖੀ ਦੇ ਸਿਧਾਂਤਾਂ ਤੇ ਨੌਜਵਾਨ ਨੂੰ ਗੁਰਮੁਖੀ ਭਾਵ ਪੰਜਾਬੀ ਦੀ ਵਿੱਦਿਆ,ਤੇ ਗੁਰਮਤਿ ਦੇ ਗ੍ਰੰਥ ਤੇ ਅਧਿਆਨ ਦੇ ਨਾਲ ਧਰਮ ਨਾਲ ਜੋੜਨਾ ਕੀਤਾ।
ਖਾਲਸਾ ਕਾਲੇਜ ਦੇ ਮੁੱਖ ਉਦੇਸ਼ :-
 1.ਸਿੱਖ ਨੌਜਵਾਨਾਂ ਨੂੰ ਆਧੁਨਿਕ ਵਿਦਿਆ ਅਤੇ ਗੁਰਮਤਿ ਦੇ ਗੁਣ ਸਿਖਾਉਣੇ
2.ਸਿੱਖ ਧਰਮ ਦੇ ਪ੍ਰਚਾਰਕ, ਲੇਖਕ, ਅਧਿਆਪਕ ਤੇ ਨੇਤਾ ਤਿਆਰ ਕਰਨੇ
3. ਅਰਿਆ ਸਮਾਜ ਅਤੇ ਹੋਰ ਵਾਦਾਂ ਵੱਲੋਂ ਹੋ ਰਹੀ ਬੁੱਧੀਜੀਵੀ ਚੁਣੌਤੀ ਦਾ ਜਵਾਬ ਦੇਣਾ
4. ਸਿੱਖ ਪੰਥ ਲਈ ਵਿਦਿਆਤਮਕ ਆਤਮਨਿਰਭਰਤਾ ਲਿਆਉਣਾ
 5. ਗੁਰਮਤਿ ਅਧਿਆਨ ਦੇ ਨਾਲ ਆਧੁਨਿਕ ਵਿਸ਼ਿਆਂ (ਵਿਗਿਆਨ, ਭਾਸ਼ਾ, ਕਾਨੂੰਨ) ਦੀ ਸਿੱਖਿਆ

ਚੀਫ਼ ਖ਼ਾਲਸਾ ਦਿਵਾਨ :-

ਚੀਫ਼ ਖਾਲਸਾ ਦਿਵਾਨ ਦੀ ਸਥਾਪਨਾ ਸਾਲ 1902 ਵਿੱਚ ਅੰਮ੍ਰਿਤਸਰ ਵਿਖੇ ਹੋਈ। ਇਹ ਸੰਸਥਾ ਸਿੰਘ ਸਭਾ ਲਹਿਰ ਦੇ ਆਖਰੀ ਸੰਘਠਿਤ ਰੂਪ ਵਜੋਂ ਸਾਹਮਣੇ ਆਈ, ਜਿਸ ਦਾ ਮੁੱਖ ਮਕਸਦ ਸੀ – ਸਿੱਖ ਧਰਮ, ਸਿੱਖ ਪਹਚਾਨ, ਤੇ ਸਿੱਖ ਨੌਜਵਾਨ ਪੀੜ੍ਹੀ ਦੀ ਧਾਰਮਿਕ ਤੇ ਆਧੁਨਿਕ ਤਾਲੀਮ ਲਈ ਇਕ ਮਜ਼ਬੂਤ ਕੇਂਦਰ ਬਣਾਉਣਾ।
ਚੀਫ਼ ਖ਼ਾਲਸਾ ਦੀਵਾਨ ਦਾ ਮੁੱਖ ਕੰਮ ਵੱਖ ਵੱਖ ਸਿੰਘ ਸਭਾਵਾਂ ਨੂੰ ਤੇ ਖ਼ਾਲਸਾ ਦੀਵਾਨ ਅੰਮ੍ਰਿਤਸਰ ਤੇ ਖ਼ਾਲਸਾ ਦੀਵਾਨ ਲਾਹੌਰ ਨੂੰ ਇਕੱਠੇ ਕਰਨਾ ਦੇ ਨਾਲ ਨਾਲ ਸਿੱਖੀ ਦੀ ਰਾਖੀ, ਵਿਧਿਅਕ ਵਿਕਾਸ,ਸਮਾਜਿਕ ਸੁਧਾਰ ਜਿਵੇਂ ਕਿ ਨਸ਼ਾ ਮੁਕਤੀ, ਵਿਧਵਾ ਵਿਆਹ ਕੁੜੀਆ ਨੂੰ ਵੀ ਸਿਖਾਇਆ ਦੇਣੀ ਦੇ ਨਾਲ ਨਾਲ ਸਿੱਖ ਨੌਜਵਾਨਾਂ ਨੂੰ ਆਧੁਨਿਕ ਤੇ ਗੁਰਮਤਿ ਆਧਾਰਿਤ ਸਿੱਖਿਆ ਦੇਣੀ ਤੋ ਇਲਾਵਾ ਹੋਰ ਇਕ ਬਹੁਤ ਮਹੱਤਵਪੂਰਨ ਕੰਮ ਕੀਤਾ ਉਹ ਸੀ ਸਿੱਖ ਧਰਮ ਦੀ ਆਧਾਰਿਕ ਆਵਾਜ ਬਣ ਕੇ ਬਰਤਾਨਵੀ ਸਰਕਾਰ ਸਾਮਣੇ ਪੇਸ਼ ਆਉਣਾ ਤੇ ਸਿੱਖੀ ਸਬੰਧੀ ਮਸਲਿਆ ਤੇ ਸਰਕਾਰ ਦੇ ਨਾਲ ਗੱਲਬਾਤ ਕਰਨਾ ਵੀ ਸਾਮਿਲ ਸੀ।ਖਾਲਸਾ ਚੀਫ ਦੀਵਾਨ ਨੇ ਧਾਰਮਿਕ ਪੁਸਤਕਾਂ ਤੇ ਕੰਮ ਕਰਨ ਤੋ ਇਲਾਵਾ ਖ਼ਾਲਸਾ ਹਾਈ ਸਕੂਲਜ਼,ਲਾਇਬਰੇਰੀ ਤੇ ਗੁਰਮਤਿ ਪਾਠਸਾਲਵਾ ਵੀ ਖੋਲ੍ਹਿਆ ਜਿਸ ਨਾਲ ਸਿਖਾ ਤੇ ਸਿੱਖ ਦੇ ਆਉਣ ਵਾਲੀਆਂ ਪੀੜ੍ਹੀਆਂ ਦੇ ਵਾਸਤੇ ਹੋਰ ਜਾਗਰੋਕਤਾ ਆਈ।
ਚੀਫ਼ ਖ਼ਾਲਸਾ ਦੀਵਾਨ ਦੇ ਕਰਤਾਧਰਤਾ ਤੇ ਅੱਜ ਦਾ ਰੂਪ:- ਸੁੰਦਰ ਸਿੰਘ ਮਜੀਠੀਆਭਾਈ ਮਾਇਆ ਸਿੰਘ,ਡਾ. ਹਰਭਜਨ ਸਿੰਘ,ਪ੍ਰੋ. ਬਿਸ਼ਨ ਸਿੰਘ ਇਹ ਆਗੂ ਧਾਰਮਿਕ, ਵਿਦਿਆਤਮਕ, ਤੇ ਪ੍ਰਬੰਧਕੀ ਤੌਰ ’ਤੇ ਸੰਸਥਾ ਨੂੰ ਲੰਮੇ ਸਮੇਂ ਤੱਕ ਚਲਾਉਂਦੇ ਰਹੇ।
ਅੱਜ ਵੀ ਇਹ ਸੰਸਥਾ ਅੰਮ੍ਰਿਤਸਰ ਵਿੱਚ ਰਜਿਸਟਰਡ ਹੈ ਅਤੇ ਸਿੱਖ ਧਰਮ ਦੇ ਪ੍ਰਚਾਰ, ਵਿਦਿਆ ਅਤੇ ਸਮਾਜ ਸੇਵਾ ਲਈ ਕੰਮ ਕਰ ਰਹੀ ਹੈ। ਇਨ੍ਹਾਂ ਦੇ ਅਧੀਨ ਅੱਜ ਵੀ ਸਕੂਲਾਂ ਤੇ ਕਾਲਜ,ਲਾਇਬ੍ਰੇਰੀਆਂ,ਸਮਾਜਿਕ ਲਹਿਰਾਂ,ਗੁਰਮਤਿ ਪ੍ਰਚਾਰ ਸਮਾਗਮ ਚਲਾਏ ਜਾਂਦੇ ਹਨ।

 

ਸਿੰਘ ਸਭਾ ਅੰਮ੍ਰਿਤਸਰ,ਲਾਹੌਰ ਤੇ ਚੀਫ਼ ਖ਼ਾਲਸਾ ਦੀਵਾਨ :-ਅਖੀਰ ਵਿੱਚ ਜਿੱਥੇ ਸਿੰਘ ਸਭਾ ਅੰਮ੍ਰਿਤਸਰ,ਲਾਹੌਰ ਤੇ ਚੀਫ਼ ਖ਼ਾਲਸਾ ਦੀਵਾਨ ਨੇ 19ਵੀ ਵਿੱਚ ਈਸਾਈ ਮਿਸ਼ਨਰੀਆਂ ,ਆਰੀਆ ਸਮਾਜੀ ਤੇ ਹੋਰਨਾ ਹਿੰਦੂਵਾਦ ਯਾ ਬ੍ਰਾਮੋਵਾਦ ਵਰਗੇ ਸਿੱਖੀ ਵਿਰੋਧੀ ਧਰਮ ਯਾ ਸੰਸਥਾਵਾ ਨੂੰ ਠੱਲ੍ਹ ਪਾਈ ਤੇ ਉਸ ਦੇ ਨਾਲ ਹੀ ਸਿੱਖੀ ਤੇ ਸਿੱਖੀ ਦੇ ਸਿਧਾਂਤਾਂ ਦੇ ਨਾਲ ਸਿੱਖਾ ਦੇ ਧਾਰਮਿਕ ਗ੍ਰੰਥ ਦੀ ਸੁਧਾਈ ਤੇ ਪੰਜਾਬ ਵਿੱਚ ਗੁਰਮੁਖੀ ਤੇ ਖਾਲਸਾ ਅਖ਼ਬਾਰ ਤੇ ਹੋਰ ਧਾਰਮਿਕ ਕਿਤਾਬਾ ਨਾਲ ਸਿੱਖਾ ਵਿੱਚ ਜਾਗਰੋਕਤਾ ਫਿਲਾਈ ਤੇ ਨਾਲ ਹੀ ਇਸ ਦੇ ਵਿੱਚੋ ਪੈਦਾ ਹੋਏ ਚੀਫ਼ ਖ਼ਾਲਸਾ ਦੀਵਾਨ ਅੱਗੇ ਜਾਕੇ 20ਵੀ ਵਿੱਚ ਗੁਰੂਦੁਆਰਾ ਸੁਧਾਰ ਲਹਿਰ,ਅਕਾਲੀ ਲਹਿਰ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗਿਆ ਹੋਰ ਸੰਸਥਾਵਾ ਵੀ ਇਸੇ ਦੇ ਨਤੀਜੇ ਵਜੋਂ ਹੋਂਦ ਵਿੱਚ ਆਇਆ।

ਇਸ ਦੇ ਨਾਲ ਹੀ ਅੱਜ ਦੇ ਇਸ ਪੋਸਟ ਨੂੰ ਖਤਮ ਕਰਦੇ ਆ ਤੇ ਆਗੇ ਆਉਣ ਵਾਲੇ ਪੋਸਟ ਵਿੱਚ ਗੁਰਦਵਾਰਾ ਸੁਧਾਰ ਲਹਿਰ,ਅਕਾਲੀ ਲਹਿਰ ਤੇ ਹੋਰ ਧਾਰਮਿਕ ਤੇ ਮੁਹੱਤਵਪੂਰਨ ਵਿਸ਼ਿਆਂ ਤੇ ਪੋਸਟ ਕਰਦੇ ਰਵਾਗੇ।
ਵਾਹਿਗੁਰੂ ਜੀ ਕਾ ਖ਼ਾਲਸਾ🪯ਵਾਹਿਗੁਰੂ ਜੀ ਕੀ ਫ਼ਤਿਹ🙏🏻

1 thought on “ਸਿੰਘ ਸਭਾ ਲਹਿਰ – ਗੁਰਮਤਿ, ਇਤਿਹਾਸ ਅਤੇ ਪਹਿਚਾਣ ਦੀ ਜੰਗ (ਸੰਨ 1845~1902)”

  1. Pingback: ਗ਼ਦਰ ਪਾਰਟੀ ਦਾ ਇਤਿਹਾਸ – ਬਾਬਾ ਸੋਹਨ ਸਿੰਘ ਭੱਕਨਾ ਤੋਂ ਕਰਤਾਰ ਸਿੰਘ ਸਰਾਭਾ ਤੱਕ - SikhStruggle

Leave a Comment

Your email address will not be published. Required fields are marked *

Scroll to Top