ਖ਼ਾਲਿਸਤਾਨ ਦਾ ਮਤਲਬ :-
ਖ਼ਾਲਿਸਤਾਨ ਬਾਰੇ ਗੱਲ ਕਰਨ ਤੋ ਪਹਿਲਾ ਸਾਨੂੰ ਸਭ ਤੋ ਪਹਿਲਾ ਖ਼ਾਲਿਸਤਾਨ ਦਾ ਮਤਲਬ ਪਤਾ ਹੁਣਾ ਚਾਹੀਦਾ।
ਖ਼ਾਲਿਸਤਾਨ ਦਾ ਅਸਲ ਅਰਥ :-
ਖ਼ਾਲਿਸ ਦਾ ਭਾਵ ਖ਼ਾਲਸਿਆ ਭਾਵ ਸਿੱਖਾਂ ਯਾ ਪੰਜਾਬਿਆ ,ਤਾਨ ਮਤਲਬ ਥਾਂ ਯਾ ਧਰਤੀ ਜਿਸਨੂੰ ਜੇ ਜੋੜਿਆ ਕੇ ਦੇਖਿਆ ਜਾਵੇ ਤਾ ਜਿਸਾ ਅਰਥ ਬਣਦਾ ਖ਼ਾਲਸਿਆ, ਸਿੱਖਾਂ ਤੇ ਪੰਜਾਬਿਆ ਦਾ ਅਲੱਗ ਦੇਸ਼ ਯਾ ਮੁਲਕ।
ਖ਼ਾਲਿਸਤਾਨ ਦਾ ਧਾਰਮਿਕ ਤੇ ਇਤਿਹਾਸਿਕ ਪਛੋਕੜ :-
ਖ਼ਾਲਿਸਤਾਨ ਭਾਵ ਖ਼ਾਲਸਾ ਰਾਜ ਯਾ ਸਿੱਖ ਰਾਜ ਕੋਈ ਅੱਜ ਕੱਲ੍ਹ ਦਾ ਹੋਂਦ ਵਿੱਚ ਨਹੀਂ ਇਹ ਸੰਨ 1469 ਵਿੱਚ ਜਦੋਂ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਇਸ ਸੰਸਾਰ ਤੇ ਆਏ,ਉਸ ਤੋ ਕੁੱਝ ਸਮਾਂ ਬਾਅਦ ਚ ਜਦੋ ਗੁਰੂ ਨਾਨਕ ਦੇਵ ਜੀ ਵੀਏ ਨਦੀ ਵਿੱਚ ਤਿੰਨ ਦਿਨ ਅਲੋਪ ਹੋਣ ਤੋ ਬਾਅਦ ਬਾਹਰ ਨਿਕਲੇ ਤਾ ਉਹਨਾ ਨੇ ਨਾਰਾ ਦਿੱਤਾ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ ਭਾਵ ਕੋਈ ਉੱਚਾ ਯਾ ਨੀਵਾ ਨੀ ਸਭ ਇਕੋ ਸਮਾਂਨ ਹਨ, ਬਿਨਾ ਕਿਸੇ ਜਾਤਪਾਤ ਤੇ ਧਰਮ ਤੋ ਤਾ ਉਸ ਵੇਲੇ ਇਹ ਪਹਿਲੀ ਵਾਰ ਹੋਂਦ ਚ ਆਇਆ। ਉਸ ਤੋ ਬਾਅਦ ਵਿੱਚ ਇਹ ਸੁਪਨਾ,ਜਦੋ ਸਿੱਖਾਂ ਦੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਵਿੱਚ ਜਦੋ ਖਾਲਸਾਂ ਥਾਪਿਆ ਤਾ ਉਹਨਾਂ ਨੇ ਦੇਖਿਆ ਸੀ ਜਿਸਦੀ ਵਾਂਗਡੋਰ ਉਹਨਾਂ ਨੇ ਬੰਦਾ ਸਿੰਘ ਬਹਾਦੁਰ ਨੂੰ ਆਪਣੇ ਅੰਤਿਮ ਸਮੇ ਸੌਂਪੀ,ਪਰ ਆਖੀਰ ਨੂੰ ਗੁਰੂ ਪਾਤਸ਼ਾਹ ਦਾ ਇਹ ਸੁਪਨਾ ਮਹਾਰਾਜਾ ਰਣਜੀਤ ਸਿੰਘ ਜੀ ਨੇ 1801 ਵਿੱਚ ਪੂਰਾ ਕੀਤਾ ਤੇ 1839 ਤੱਕ ਲੱਗਭੱਗ 40 ਸਾਲ ਸਿੱਖਾਂ ਨੇ ਪੰਜਾਬ ਤੇ ਹੋਰ ਇਲਾਕਿਆਂ ਤੇ ਰਾਜ ਕੀਤਾ ਇਸ ਰਾਜ ਵਿੱਚ ਕੋਈ ਧਾਰਮਿਕ ਪਰਿਵਰਤਨ ਯਾ ਸੰਸਾਰੀ ਜ਼ੁਲਮ ਤੱਕ ਦਾ ਜ਼ਿਕਰ ਸੁਣਨ ਵਿੱਚ ਨਹੀ ਆਉਂਦਾ।
ਖ਼ਾਲਿਸਤਾਨ ਦੀ ਸੰਕਲਪਨਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਹਵਾਲੇ :- ਜੇ ਅਸੀ ਸਿੱਖ ਰਾਜ ਦੇ ਯਾ ਖ਼ਾਲਿਸਤਾਨ ਦੇ ਸੰਕਲਪ ਬਾਰੇ ਜਾਣਨਾ ਹੋਵੇ ਤਾ ਸਾਨੂੰ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਦੇ ਕੁਛ ਤੱਥ ਤੇ ਉਨ੍ਹਾ ਦਾ ਸਭ ਧਰਮਾ ਪ੍ਰਤੀ ਤੇ ਸਭ ਧਰਮਾਂ ਦੇ ਲੋਕਾਂ ਦਾ ਉਹਨਾਂ ਪ੍ਰਤੀ ਪਿਆਰ ਤੇ ਸਤਿਕਾਰ ਬਾਰੇ ਜ਼ਿਕਰ ਕਰਨਾ ਹੋਵੇਗਾ ਜਿਸਦਾ ਵੇਰਵਾ ਅਸੀ ਥੋੜੇ ਸਬਦਾਂ ਵਿੱਚ ਇਥੇ ਦੇ ਰਹੇ ਹਾ :-
ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ (1780–1839) ਨੇ ਪੰਜਾਬ ਵਿਚ ਇਕ ਧਰਮ ਨਿਰਪੱਖ ਤੇ ਇਨਸਾਫ਼ਪਸੰਦ ਰਾਜ ਸਥਾਪਤ ਕੀਤਾ। ਉਹ ਸਿੱਖ ਹੋਣ ਦੇ ਬਾਵਜੂਦ ਕਦੇ ਵੀ ਆਪਣੇ ਰਾਜ ਨੂੰ ਸਿਰਫ ਸਿੱਖ ਧਰਮ ਲਈ ਸੀਮਿਤ ਨਹੀਂ ਕੀਤਾ। ਇੱਥੇ ਹਰ ਕੋਈ ਆਪਣੇ ਹਿਸਾਬ ਨਾਲ ਜੀਵਣ ਆਪਣੀ ਅਜ਼ਾਦੀ ਦਾ ਨਿੱਘ ਮਾਣਨ ਤੇ ਹੱਕਾ ਦੀ ਗੱਲ ਕਰਨ ਦੇ ਨਿਰਪੱਖ ਸੀ।
1:- ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਸਿਰਫ ਉਹਨਾ ਨੇ ਸਿੱਖਾ ਲਈ ਨਹੀਂ ਬਲਕਿ ਹਿੰਦੂ,ਮੁਸਲਿਮ ਭਾਈਚਾਰੇ ਵਾਸਤੇ ਵੀ ਬਿਨਾ ਕੀਸੇ ਭੇਦਭਾਵ ਦੇ ਯੋਗਦਾਨ ਦਿੱਤਾ ਜਿਵੇਂ ਕਿ ਉਹਨਾਂ ਨੇ ਲਾਹੌਰ ਦੀ ਬਾਦਸ਼ਾਹੀ ਮਸਜਿਦ ਤੇ ਹੋਰ ਉਹਨਾ ਦੇ ਧਾਰਮਿਕ ਸਥਾਨਾਂ ਦੀ ਮੁਰੰਮਤ ਕਰਾਈ ਤੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਰਾ ਹੀ ਮਹਾਰਾਜ ਸ਼ੇਰ-ਏ-ਪੰਜਾਬ ਨੇ ਮੁਸਲਿਮ ਭਾਈਚਾਰੇ ਦੇ ਕੁਰਾਨ ਸਰੀਫ਼ ਤੇ ਹਿੰਦੂਆ ਦੇ ਧਰਮਿਕ ਗ੍ਰੰਥ ਜੀਵੇ ਕੀ ਭਗਵਤ ਗੀਤਾ ਦੀ ਵੀ ਉਹਨੀ ਇੱਜਤ ਕੀਤੀ।
ਸ਼ੇਰ ਏ ਪੰਜ਼ਾਬ ਮਹਾਰਾਜ ਰਣਜੀਤ ਸਿੰਘ ਦੇ ਰਾਜ ਵਿੱਚ ਸਿੱਖਾਂ ਦੇ ਨਾਲ ਮੁਸਲਿਮ ਕਾਜ਼ੀ ਤੇ ਮੁਸਲਿਮ ਫ਼ੌਜੀ ਵੀ ਮੁਹੱਤਵਪੂਰਨ ਔਹਦਿਆ ਤੇ ਰੱਖੇ ਜਿਵੇ ਕਿ ਜਨਰਲ ਇਲਾਹੀ ਭਕਸ਼,ਫ਼ਕੀਰ ਅਜੀਜੋਦਨ ਆਦਿ|
2:- ਇਸ ਤੋਂ ਇਲਾਵਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਹਿੰਦੂਆਂ ਨਾਲ ਵੀ ਉਸੇ ਤਰ੍ਹਾ ਵਿਹਾਰ ਕੀਤਾ ਗਿਆ ਜੋ ਮੁਸਲਮਾਨ ਨਾਲ ਕੀਤਾ ਗਿਆ ਹਿੰਦੂਆਂ ਦੇ ਪਵਿੱਤਰ ਸਥਾਨ ਜਿਵੇਂ ਕੀ ਕਾਂਸ਼ੀ ਵੈਸਵਾਨਾਥ ਮੰਦਿਰ ਤੇ ਸੋਨਾ ਮਹਾਰਾਜਾ ਰਣਜੀਤ ਸਿੰਘ ਨੇ ਲਗਵਾਇਆ ਤੇ ਉਹਨਾਂ ਦੇ ਹੋਰ ਧਾਰਮਿਕ ਮੰਦਿਰ ਅਯੁੱਧਿਆ,ਮਥੁਰਾ ਦੇ ਲਈ ਵੀ ਫੰਡ ਦਿੱਤੇ ਤੇ ਉਹਨਾਂ ਦੇ ਧਰਮ ਦੀ ਮੁਗਲਾਂ ਕੋਲੋ ਰਾਖੀ ਵੀ ਕੀਤੀ ਗਈ ।
ਮਹਾਰਾਜਾ ਰਣਜੀਤ ਸਿੰਘ ਨੇ ਹਿੰਦੂਆ ਨੂ ਵੀ ਚੰਗੇ ਅਹੁਦੇ ਦਿੱਤੇ ਗਏ ਬਿਨਾ ਕਿਸੇ ਭੇਦਭਾਵ ਦੇ ਜਿਵੇ ਕਿ ਜਨਰਲ ਦੇਵਾਂ ਚੰਦ, ਅਤੇ ਮੋਤੀ ਰਾਮ ਆਦਕ।
3:- ਸ਼ੇਰ-ਏ-ਪੰਜਾਬ ਦੇ ਸਿੱਖ ਰਾਜ ਵਿੱਚ ਅੰਗਰੇਜਾਂ ਨਾਲ ਵੀ ਵਧੀਆ ਵਿਵਹਾਰ ਕੀਤਾ ਗਿਆ ਤੇ ਉਹਨਾਂ ਦੀਆ ਚਰਚਾ ਦੀ ਮੁਰੰਮਤ ਦੇ ਉਹਨਾਂ ਦਾ ਖਾਸ ਧਿਆਨ ਰੱਖਿਆ ਗਿਆ ਤੇ ਜਨਰਲ ਵੈਂਟੂਰਾ ਅਤੇ ਅਵਿੱਤਾਬਲੇ ਵਰਗੇ ਹੋਰ ਬੁਹਤ ਬ੍ਰਿਟਿਸ਼ਰਸ ਨੂੰ ਉਹਨਾਂ ਦੀ ਯੋਗਤਾ ਦੇ ਹਿਸਾਬ ਨਾਲ ਅਹੁਦੇ ਦਿੱਤੇ ਗਏ।
ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਹਰੇਕ ਧਰਮ ਦੇ ਲੋਕਾਂ ਨਾਲ ਇੱਕੋ ਜਿਹਾ ਵਿਵਹਾਰ ਕਰਨ ਕਾਰਨ ਲੋਕ ਉਨ੍ਹਾਂ ਦੀ ਤੁਲਨਾ ਰਾਜਾ ਪੋਰਸ਼ ਨਾਲ ਕਰਦੇ ਜਿਵੇਂ ਕੇ ਇੱਕ ਵਾਰ ਮਹਾਰਾਜਾ ਰਣਜੀਤ ਸਿੰਘ ਕਿਸੇ ਜੰਗ ਨੂੰ ਜਿੱਤ ਕੇ ਕਿਸੇ ਪਿੰਡ ਵਿੱਚੋ ਗੁਜ਼ਰੇ ਤਾ ਉੱਥੋ ਦੀ ਇੱਕ ਬੁਜ਼ੁਰਗ ਮਾਤਾ ਨੇ ਉਹਨਾਂ ਸਾਮਣੇ ਲੋਹੇ ਦਾ ਬੱਠਲ ਸੁੱਟਿਆ ਜਦੋ ਮਹਾਰਾਜ ਨੇ ਇਸ ਦਾ ਕਾਰਨ ਪੁੱਛਿਆ ਤਾ ਮਾਤਾ ਨੇ ਦੱਸਿਆ ਕਿ ਮੈ ਸੁਣਿਆ ਤੁਸੀਂ ਜਿਸ ਵੀ ਚੀਜ਼ ਨੂੰ ਹੱਥ ਲਾਉਂਦੇ ਹੋ ਉਹ ਸੋਨਾ ਬਣ ਜਾਂਦੀ ਹੈ ਤਾ ਮਹਾਰਾਜਾ ਨੇ ਮਾਤਾ ਦੇ ਕਹੇ ਬਚਣ ਸੁਣ ਆਪਣੇ ਦਰਬਾਰਿਆ ਨੂੰ ਉਸ ਮਾਤਾ ਦਾ ਬੱਠਲ ਸੋਨੇ ਦਿਆ ਮੋਹਰਾ ਤੇ ਸਿੱਕਿਆ ਨਾਲ ਭਰਨ ਨੂੰ ਕਿਹਾ ਤੇ ਕਿਹਾ ਕਿ ਮਾਤਾ ਜੀ ਹੁਣ ਤੁਹਾਨੂੰ ਜਿਉਦੇ ਜੀਅ ਕਿਸੇ ਚੀਜ਼ ਦੀ ਘਾਟ ਨਹੀਂ ਰਹੇਗੀ ਤੇ ਤੁਸੀਂ ਆਪਣਾ ਜੀਵਨ ਖੁਸ਼ੀ ਖੁਸ਼ੀ ਬਤੀਤ ਕਰਨਾ।
ਸਿੱਖਾਂ ਨੂੰ ਖ਼ਾਲਿਸਤਾਨ ਦੀ ਲੋੜ ਕਿਓ?
ਖ਼ਾਲਿਸਤਾਨ ਕਿਉ ਦਾ ਉੱਤਰ ਸਪਸ਼ਟ ਹੈ ਕਿ ਖਾਲਿਸਤਾਨ ਕਿਸੇ ਵੰਡ ਦਾ ਨਹੀਂ ਬਲਕਿ ਸਾਡੀ ਸਿੱਖਾ ਦੀ ਅਨੋਖੀ ਪਹਿਚਾਣ ਤੇ ਧਾਰਮਿਕ ਹੱਕ ਜਿਸ ਲਈ ਸਿੱਖ ਹੁਣ ਤੱਕ ਆਪਣੇ ਖੂਨ ਡੋਲਦੇ ਆ ਰਹੇ ਆ ਤੇ ਅੱਗੇ ਵੀ ਡੋਲਦੇ ਰਹਿਣਗੇ। ਜਿਵੇ ਕਿ ਇਸੇ ਸੁਪਨੇ ਦੀ ਰਖਵਾਲੀ ਕਰਦੇ ਜੂਨ 1984 ਵਿੱਚ ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਵਾਲੇ ਤੇ ਹੋਰ ਪਤਾ ਨੀ ਕਿੰਨੇ ਕ ਸਿੱਖ ਨੌਜਵਾਨ,ਬੀਬਿਆ ਤੇ ਬੱਚਿਆ ਨੂੰ ਝੂਠੇ ਮੁਕਾਬਲੇ ਬਣਾ ਕੇ ਸ਼ਹੀਦ ਕੀਤਾ ਤੇ ਸਾਡੇ ਧਾਰਮਿਕ ਸਥਾਨ ਜਿਸਨੂੰ ਸਿੱਖਾਂ ਦਾ ਦਿਲ ਕਿਹਾ ਜਾਂਦਾ ਭਾਵ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਇੰਡੀਅਨ ਫੌਜ ਦੁਆਰਾ ਇੰਦਰਾ ਗਾਂਧੀ ਤੇ ਹੋਰ ਹਿੰਦੂ ਵਿਚਾਰ ਰੱਖਣ ਵਾਲੇ ਨੇਤਿਆ ਦੇ ਕਹਿਣ ਤੇ ਢਹਿ ਢੇਰੀ ਕੀਤਾ ਗਿਆ ਜਿਸਦਾ ਇਨਸਾਫ਼ ਸਾਨੂੰ ਹਾਲੇ ਤੱਕ 40 ਸਾਲ ਗੁਜ਼ਰ ਜਾਣ ਦੇ ਬਾਵਜੂਦ ਨੀ ਮਿਲਿਆ। ਇਹ ਹਿੰਦੂਰਾਜ ਦੇ ਲੋਕਾਂ ਯਾ ਹੋਰ ਧਰਮ ਲਈ ਤਾ ਇੱਕ ਆਪਰੇਸ਼ਨ ਯਾ ਆਮ ਘਟਨਾ ਹੋ ਸਕਦੀ ਪਰ ਸਾਡੇ ਸਿੱਖਾਂ ਤੇ ਪੰਜਾਬਿਆ ਦੇ ਦਿਲ ਤੇ ਦਿਮਾਗ਼ ਤੇ ਐਸਾ ਜ਼ਖ਼ਮ ਦਿੱਤਾ ਗਿਆ ਜਿਸਨੂੰ ਨਾ ਭੁਲਾਇਆ ਜਾ ਸਕਦਾ ਤੇ ਨਾ ਭੂਲਣਯੋਗ ਆ ਤੇ ਹੋਰ ਜਿੰਸਨੂੰ ਯਾਦ ਕਰਕੇ ਅੱਜ ਵੀ ਸਿੱਖਾਂ ਦੀ ਰੂਹ ਕੰਬ ਜਾਂਦੀ ਹੈ।
ਆਖਿਰ ਨੂੰ ਖ਼ਾਲਿਸਤਾਨ ਕਿਉ ਜਰੂਰੀ ਦਾ ਜਵਾਬ ਇਹਨਾ ਸਭ ਚੀਜ਼ਾ ਦੀ ਗੱਲ ਕਰਕੇ ਲੱਭਿਆ ਜਾ ਸਕਦਾ ਜੋ ਅਸੀ ਉਪਰ ਦੱਸਿਆ ਇਸ ਤੋ ਇਲਾਵਾ ਅਸੀ ਭਾਰਤ ਵਿੱਚ ਗ਼ੁਲਾਮ ਆ ਸਾਡੇ ਪੰਜਾਬ ਤੇ ਸਿੱਖਾਂ ਦੇ ਹੱਕਾ ਦੀ ਹਿੰਦੂਵਾਦ ਸਰਕਾਰ ਨੂੰ ਕੋਈ ਪਰਵਾਹ ਨਹੀਂ ਤੇ ਸਾਡੇ ਧਾਰਮਿਕ ਸਥਾਨ ਉਹਨਾਂ ਲਈ ਸਿਰਫ ਇਕ ਆਮ ਤੇ ਸੁਧਾਰਨ ਥਾ ਜਿਸ ਕਰਕੇ ਸਾਡੇ ਨਾਲ ਇਹ ਕਦੇ ਨਾ ਭੁੱਲਣ ਵਾਲਾ ਘੱਲੂਘਾਰਾ ਕੀਤਾ ਗਿਆ।
ਖ਼ਾਲਿਸਤਾਨ ਦਾ ਧਾਰਮਿਕ ਤੇ ਨੈਤਿਕ ਸੰਦੇਸ਼ :-
ਖ਼ਾਲਿਸਤਾਨ ਕੋਈ ਨਫ਼ਰਤ ਦਾ ਰਾਜ ਨਹੀਂ,ਇਹ ਅਜਿਹੀ ਧਰਤੀ ਹੋਵੇਗੀ ਜਿੱਥੇ ਅਕਾਲ ਪੁਰਖ ਦੀ ਰਜਾ ਚੱਲੇਗੀ,ਜਿੱਥੇ ਇਨਸਾਫ਼ ਹੱਕ ਹੋਵੇ, ਤੇ ਸ਼ਹੀਦਾਂ ਦੀ ਬਲੀਦਾਨੀ ਰੂਹ ਨੂੰ ਸਨਮਾਨ ਮਿਲੇਗਾ ਤੇ ਲੋਕਾਂ ਦੀ ਸੁਰੱਖਿਆ ਨੂੰ ਪਹਿਲ ਦਿੱਤੀ ਜਾਵੇਗੀ।
ਇਹ ਰਾਜ ਨਹੀਂ — ਇਹ ਆਤਮ-ਪਛਾਣ ਦੀ ਜਿੱਤ ਹੋਵੇਗੀ,ਨਫ਼ਰਤ ਨਾਲ ਨਹੀਂ,ਸਰਬੱਤ ਦੇ ਭਲੇ ਦੇ ਅਸੂਲਾਂ ਨਾਲ ਇੱਕ ਦਿਨ ਖ਼ਾਲਿਸਤਾਨ ਜਰੂਰ ਬਣੇਗਾ।”
“ਕੋਊ ਕਿਸੀ ਕੋ ਰਾਜ ਨਾ ਦੇਹਿ ਹੈਂ ॥
ਜੋ ਲੇਹਿ ਹੈ ਨਿਜ ਬਲ ਸੇ ਲੇਹਿ ਹੈਂ ॥
ਇਸ ਦੇ ਨਾਲ ਹੀ ਅੱਜ ਦੀ ਇਸ ਪੋਸਟ ਨੂੰ ਖ਼ਤਮ ਕਰਦੇ ਆ ਤੇ ਤੁਹਾਡੇ ਤੋ ਜਵਾਬ ਮੰਗਦੇ ਆ ਕਿ ਇਹ ਪੋਸਟ ਪੜਨ ਤੋ ਬਾਅਦ ਚ ਤੁਹਾਨੂੰ ਕੀ ਲਗਦਾ ਕਿ ਇਹ ਸਾਡੀ ਮੰਗ ਜਾਇਜ਼ ਆ?
Pingback: ਆਰੀਆ ਸਮਾਜ ਅਤੇ ਸਿੱਖ ਧਰਮ — ਇਤਿਹਾਸਕ ਟਕਰਾਅ ਤੇ ਸੱਚਾਈ | - SikhStruggle