ਆਰੀਆ ਸਮਾਜ ਅਤੇ ਸਿੱਖ ਧਰਮ — ਇਤਿਹਾਸਕ ਟਕਰਾਅ ਤੇ ਸੱਚਾਈ |

ਆਰੀਆ ਸਮਾਜ ਅਤੇ ਸਿੱਖ ਧਰਮ ਦਾ ਸੁਰੂਆਤੀ ਪਛੋਕੜ

ਗੱਲ ਕਰਦੇ ਆ ਸਾਡੇ ਸਿੱਖਾਂ ਦੇ ਇਤਿਹਾਸ ਦੀ ਯਾ ਪੰਜਾਬੀਅਤ ਦੀ ਜੋ ਕੀ ਸਾਡੇ ਲਈ ਬਹੁਤ ਮਹਾਨ ਵਿਰਸਾ ਤੇ ਜਿਸ ਤੋ ਅਸੀ ਅੱਜ ਤਕ ਸੇਦ ਲੈ ਰਹੇ ਆ ਤੇ ਅੱਗੇ ਵੀ ਲੈਂਦੈ ਰਵਾਗੇ ਪਰ ਜਿਸ ਤਰਾਂ ਸਾਡੇ ਮਹਾਨ ਇਤਿਹਾਸ ਨੂੰ ਜਿਸ ਤਰਾਂ ਅੱਜ ਖਤਮ ਕਰਨ ਦੀ ਕੋਸਿਸ਼ ਹੋ ਰਹੀ ਆ ਉਸੇ ਤਰਾਂ ਇੱਕ ਹੋਰ ਵਿਰੋਧੀ ਧਾਰਾ ਫਰਿੰਗਿਆ ਤੇ ਇਸਲਾਮੀ ਧਰਮ ਤੋ ਬਾਅਦ ਜੋ ਹਿੰਦੂਆ ਯਾ ਬ੍ਰਾਹਮਣਵਾਦ ਚੋ ਪੈਦਾ ਹੋਈ ਸੀ ਹੋਈ ਸੀ ਜਿਸਨੇ ਸਾਡੇ ਸਿੱਖਾਂ ਦੇ ਧਾਰਮਿਕ ਪਗੰਬਰ ਤੇ ਸਾਡੇ ਇਤਿਹਾਸ ਸਰੋਤਾ ਦੇ ਨਾਲ ਨਾਲ ਧਾਰਮਿਕ ਗ੍ਰੰਥ ਤੇ ਵੀ ਹਮਲੇ ਕੀਤੇ ਸੀ ਤੇ ਅੱਜ ਵੀ ਕਰ ਰਹੀ ਆ ਨਾਮ ਬਦਲਿਆ ਹੋ ਸਕਦਾ ਪਰ ਉਹਦੇ ਪਿੱਛੇ ਉਹਨਾਂ ਦਾ ਨਿਸਚਾ ਅੱਜ ਵੀ ਉਹੀ ਆ ਸਿੱਖਾਂ ਨੂੰ ਸਿੱਖੀ ਯਾ ਸਾਡੇ ਗੁਰੂਆਂ ਦੇ ਸਿਧਾਂਤਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਤੋ ਦੂਰ ਕਰਨਾ।

ਸਿੱਖ ਧਰਮ ਤੇ ਪਹਿਚਾਣ ਉੱਤੇ ਆਰੀਆ ਸਮਾਜ ਦੇ ਹਮਲੇ

ਗਿਆਨੀ-ਭਾਈ-ਦਿਤ-ਸਿੰਘ-ਅਤੇ-ਆਰੀ- ਸਮਾਜ

 

ਚਲੋ ਹੁਣ ਸਿੱਖੀ ਦੀਆ ਜੜਾਂ ਨੂੰ ਦਾਤੀ ਲਾਉਣ ਵਾਲੀ ਪਹਿਲੀ ਧਿਰ ਜੋ ਕੀ ਸੰਨ 1875 ਵਿੱਚ ਹੋਂਦ ਵਿੱਚ ਆਈ ਦੀ ਗੱਲ ਕਰਦੇ ਆ ਜੋ ਸੀ ਆਰੀਆ ਸਮਾਜ ਜੋ ਕਿ ਸਵਾਮੀ ਦਯਾਨੰਦ ਸਰਸਵਤੀ ਨੇ ਸਿੱਖਾ ਨੂੰ ਸਿੱਖੀ ਤੋ ਦੂਰ ਕਰਨ ਤੇ ਸਿੱਖਾਂ ਨੂੰ ਹਿੰਦੂਆਂ ਵਿੱਚ ਮਿਲਾਉਣ ਵਜੋਂ ਕੀਤੀ ਜੋ ਕੀ ਅੱਗੇ ਚੱਲ ਕੇ ਸਿੱਖਾ ਤੇ ਆਰੀਆ ਸਮਾਜਿਆ ਦੇ ਟਕਰਾਓ ਦਾ ਕਾਰਨ ਬਣੀ।

ਆਰੀਆ ਸਮਾਜ ਦੇ ਉਦੇਸ਼ ਤੇ ਅੰਧਵਿਸ਼ਵਾਸ

ਇਹਨਾ ਦਾ ਸਭ ਤੋ ਪਹਿਲਾ ਅੰਧਵਿਸ਼ਵਾਸ਼ ਸਿਰਫ ਵੇਦਾ ਨੂੰ ਧਰਮ ਗਿਆਨ ਦਾ ਸਭ ਤੋ ਉੱਤਮ ਸ੍ਰੋਤ ਮੰਨਣਾ,ਇਸ ਤਰਾਂ ਕਿਹਾ ਜਾ ਸਕਦਾ ਵੀ ਇਹਨਾਂ ਦੇ ਕਹਿਣ ਅਨੁਸਾਰ ਵੇਦ ਹੀ ਸਭ ਤੋ ਉੱਤਮ ਨੇ ਗੁਰੂਆ,ਰਿਸ਼ਿਆ ਯਾ ਧਾਰਮਿਕ ਗ੍ਰੰਥ ਦੀ ਕੋਈ ਲੋੜ ਨਹੀਂ ਇਹਨਾ ਨੇ ਨਾ ਸਿਰਫ ਸਿੱਖਾ ਦੇ ਧਾਰਮਿਕ ਗ੍ਰੰਥ ਨੂੰ ਗਲਤ ਬੋਲਿਆ ਇਸ ਤੂੰ ਇਲਾਵਾ ਰਮਾਇਣ ਭਾਗਵਤ ਗੀਤਾ ਯਾ ਬਾਈਬਲ ਤੇ ਵੀ ਭੱਦੇ ਬੋਲਕਬੋਲ ਕੀਤੇ।

ਸਿੱਖ ਗੁਰੂਆਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਹਮਲੇ

ਸਭ ਤੋ ਪਹਿਲਾ ਆਰੀਆ ਸਮਾਜ ਦੇ ਜਨਮਦਾਤਾ ਸਵਾਮੀ ਦਿਆਨੰਦ ਦੀ ਵਿਚਾਰਧਾਰਾ ਹੀ ਸਪੱਸ਼ਟ ਕਰਦੇ ਆ ਵੀ ਇਹ ਹੋਰ ਕਿਸੇ ਵੀ ਜਾਤੀ ਯਾ ਧਰਮ ਦੇ ਵਿਰੋਧੀ ਸੀ ਤੇ ਸਿਰਫ਼ ਆਪਣੇ ਵੇਦਾਂ ਨੂੰ ਹੀ ਸਰਵਉਚਮ ਮੰਨਦੇ ਸੀ ਜਿਵੇ ਕਿ ਰਿਗ ਵੇਦ,ਸਾਮ ਵੇਦ,ਯਜੁਰ ਵੇਦ,ਅਥਰਵ ਵੇਦ ਆਦਿ ਨੂੰ ਪਰਮਾਤਮਾ ਰਚੀਤ ਦੱਸਿਆ ਤੇ ਬਾਕੀ ਸਭ ਧਰਮੀ ਗ੍ਰੰਥ ਨੂੰ ਮਨੁੱਖੀ ਲਿਖਤ ਦੱਸਿਆ।ਸਵਾਮੀ ਦਿਆਨੰਦ ਸਰਸਵਤੀ ਨੇ ਆਪਣਾ ਇਕ ਗ੍ਰੰਥ ਸਤਿਆਰਥ ਪ੍ਰਕਾਸ਼ ਰਚਿਆ ਜਿਸ ਵਿਚ ਉਸ ਨੇ ਸਿੱਖਾ ਦੇ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਬੁਹਤ ਬੇਹੂਦਾ ਟਿੱਪਣੀਆਂ ਕੀਤਿਆਂ ਜਿਵੇ ਕਿ

ਸਵਾਮੀ ਦਿਆਨੰਦ ਸਰਸਵਤੀ ਨੇ ਗੁਰੂ ਨਾਨਕ ਦੇਵ ਜੀ ਨੂੰ ਉਸ ਦੇ ਚਲਾਈ ਗਈ ਇੱਕ ਅਖ਼ਬਾਰ ਜਿਸਦਾ ਨਾਮ ਆਰੀਆ ਸਮਾਚਾਰ ਸੀ ਉਸ ਵਿੱਚ ਇੱਥੋ ਤੱਕ ਛਾਪਿਆ ਕਿ

ਨਾਨਕ ਸ਼ਾਹ ਫ਼ਕੀਰ ਨੇ ਨਯਾ ਚਲਾਇਆ ਪੰਥ
ਇੱਧਰ ਉਧਰ ਸੇ ਜੋੜਕੇ ਲਿਖ ਮਾਰਾ ਇਕ ਗ੍ਰੰਥ
ਪਹਿਲੋ ਚੇਲੇ ਕਰ ਲੈ ਪਿੱਸੇ ਬਦਲਾ ਭੇਸ
ਸਿਰ ਪਰ ਸਾਫ਼ਾ ਬਾਂਧ ਕੇ ਰੱਖ ਲੀਨੇ ਸਭ ਕੇਸ।

Attack-on-guru-nanak-dev-ji-by-arya-smaji

 

ਇਸੇ ਤਰਾਂ ਨਾਲ ਦਿਆਨੰਦ ਨੇ ਸਿੱਖਾ ਦੇ ਗੁਰੂਆ ਨੂੰ ਘੱਟ ਪੜ੍ਹੇ ਲਿਖੇ ਦੱਸਿਆ ਤੇ ਆਪਣੇ ਰਚਿਤ ਗ੍ਰੰਥ ਯਾ ਵੇਦਾ ਨੂੰ ਸਰਵਉੱਚ ਦੱਸਿਆ ਜਿਸ ਨਾਲ ਉਸਦਾ ਵਿਰੋਧ ਹੋਇਆ ਪਰ ਉਹ ਫਰ ਵੀ ਆਪਣੀਆ ਇਹਨਾਂ ਹਰਕਤਾਂ ਤੋਂ ਬਾਜ ਨਾ ਆਇਆ।

ਗਿਆਨੀ ਭਾਈ ਦਿੱਤ ਸਿੰਘ ਵਲੋਂ ਆਰੀਆ ਸਮਾਜ ਦਾ ਵਿਰੋਧ

1877 ਵਿੱਚ ਜਦੋ ਦਿਆਨੰਦ ਪੰਜਾਬ ਆਇਆ ਤਾ ਇਸਨੇ ਇੱਕ ਸਮਾਗਮ ਰੱਖਿਆ ਜਿੱਥੇ ਕੋਈ ਵੀ ਆ ਕੇ ਇਸ ਦੀਆਂ ਕੀਤੀਆਂ ਹੋਈਆ ਗੱਲਾਂ ਤੇ ਵਿਚਾਰ ਕਰ ਸਕਦਾ ਸੀ ਜਿਸਨੂੰ ਵਿੱਚ ਜੇ ਉਹ ਬੰਦਾ ਹਾਰ ਜਾਵੇਗਾ ਸਵਾਲ ਜਵਾਬ ਕਰਨ ਤੋ ਪਹਿਲਾ ਕੁਰਸੀ ਤੇ ਫਰ ਹਾਰ ਜਾਣ ਤੇ ਕੁਰਸੀ ਤੋ ਥੱਲੇ ਬੈਠੇ ਗਾ ਹਾਰਿਆ ਹੋਇਆ ਦਰਸਾਉਣ ਲਈ ਕਿਉ ਕੀ ਇਹ ਆਪ ਨੂੰ ਬਹੁਤ ਮਹਾਨ ਤੇ ਪੜ੍ਹਿਆ ਲਿਖਿਆ ਤੇ ਕਿਸੇ ਤੋ ਨਾ ਹਾਰਨ ਵਾਲਾ ਵਿਧਵਾਨ ਸਮਝਦਾ ਸੀ ਇਸ ਨੇ ਬਹੁਤ ਸਾਰੇ ਹਿੰਦੂਤਾ ਤੇ ਮੁਸਲਮਾਨਾਂ ਨੂੰ ਇਸੇ ਤਰ੍ਹਾਂ ਬੇਇੱਜਤ ਕੀਤਾ।

ਸਿੱਖ ਵਿਦਵਾਨ ਗਿਆਨੀ ਦਿੱਤ ਸਿੰਘ

ਇਕ ਦਿਨ ਸਿੱਖ ਕੌਮ ਦਾ ਇਹਦੇ ਤੋ ਵੀ ਵੱਡੇਵਿਧਵਾਨ ਜਿਸ ਨੂੰ ਅਸੀ ਭਾਈ ਦਿੱਤ ਸਿੰਘ ਦੇ ਨਾਂ ਨਾਲ ਜਾਣਦੇ ਆ ਲਾਹੌਰ ਘੁੰਮਣ ਆਏ ਹੋਏ ਸੀ ਤਾ ਉਹਨਾਂ ਨੇ ਇਸ ਨਕਲੀ ਸਵਾਮੀ ਤੇ ਵਿਦਵਾਨ ਦੇ ਭਾਸਣ ਬਾਰੇ ਸੁਣਿਆ ਤੇ ਆਪਣੇ ਸਾਥੀਆ ਦੇ ਕਹਿਣ ਤੇ ਇਸ ਨਾਲ ਵਿਚਾਰ ਕਰਨ ਆਏ ਜਿੱਥੇ ਉਹਨਾਂ ਨੇ ਸਾਰਿਆ ਲੋਕਾ ਮੋਹਰੇ ਇਸ ਦਾ ਹੰਕਾਰ ਤੋੜਿਆ ਤੇ ਸਰਮਿੰਦਾ ਕੀਤਾ। ਉਹ ਇਸ ਤਰ੍ਹਾਂ ਵੀ ਜਦੋ ਇਹ ਦੋਨੋ ਜੁਦਾਈ ਲਈ ਬੈਠੇ ਤਾ ਗਿਆਨੀ ਦਿੱਤ ਸਿੰਘ ਜੇ ਨੇ ਸਵਾਲ ਕੀਤਾ ਕਿ ਇਹ ਦੁਨੀਆ ਭਾਵ ਸੰਸਾਰ ਕਿਸਨੇ ਨੇ ਬਣਾਈ ਤਾ ਸਵਾਮੀ ਜੀ ਨੇ ਜਵਾਬ ਦਿੱਤਾ ਕਿ ਈਸ਼ਵਰ ਨੇ ਤਾ ਗਿਆਨੀ ਜੇ ਫਿਰ ਕਿਹਾ ਉਹ ਕਿਵੇ ਤੁਹਾਡੇ ਈਸ਼ਵਰ ਨੇ ਆਪ ਬਣਾਈ ਕੇ ਕੋਈ ਹੋਰ ਵੀ ਸੀ ਤਾ ਸਵਾਮੀ ਨੇ ਜਵਾਬ ਦਿੱਤਾ ਸਾਡੇ ਭਗਵਾਨ ਨੇ ਅੱਗ ਪਾਣੀ ਹਵਾ ਤੇ ਧਰਤੀ ਤੇ ਅਸਮਾਨ ਦੇ ਸੁਮੇਲ ਨਾਲ ਸਭ ਨੂੰ ਇਕੱਠਾ ਕਰਕੇ ਦੁਨੀਆ ਤੇ ਮਨੁੱਖਤਾ ਦੀ ਰਚਨਾ ਕੀਤੀ ਫਿਰ ਗਿਆਨੀ ਜੀ ਨੇ ਕਿਹਾ ਪਾਣੀ ਅੱਗ ਹਵਾ ਧਰਤੀ ਅਸਮਾਨ ਕਿਸਨੇ ਨੇ ਬਣਾਏ ਤਾ ਦਯਾਨੰਦ ਪਹਿਲਾ ਤਾ ਸੋਚਾ ਵਿੱਚ ਪੈ ਗਿਆ ਤੇ ਫਿਰ ਕਿਹਾ ਕਿ ਉਹ ਪਹਿਲਾ ਹੀ ਦੁਨੀਆ ਤੇ ਸੀ। ਗਿਆਨੀ ਜੀ ਕਿ ਫਿਰ ਕਿਹਾ ਦਯਾਨੰਦ ਜੀ ਉਹੀ ਤਾ ਕਹਿ ਰਿਹਾ ਉਹ ਕਿਸਨੇ ਬਣਾਏ ਤਾ ਸਵਾਮੀ ਨੂੰ ਕੋਈ ਜਵਾਬ ਨਾ ਆਇਆ ਤਾ ਗਿਆਨੀ ਜੀ ਨੇ ਉੱਤਰ ਦਿੱਤਾ ਤਾ ਤੁਹਾਡਾ ਈਸ਼ਵਰ ਯਾ ਭਗਵਾਨ ਤਾ ਘਰ ਵਿੱਚ ਕੰਮ ਕਰਨ ਵਾਲੀ ਔਰਤ ਤੇ ਰਾਜਮਿਸਤਰੀ ਵਰਗਾ ਹੋਇਆ ਜੋ ਸਮਾਨ ਆਪ ਤਿਆਰ ਨੀ ਕਰਦੇ ਪਰ ਬਣਿਆ ਬਣਾਇਆ ਲੈ ਕੇ ਕੁਛ ਨਾ ਕੁੱਝ ਜਰੂਰ ਬਣਾ ਦਿੰਦੇ ਆ ਤਾ ਸਵਾਮੀ ਨੇ ਗੁੱਸੇ ਵਿੱਚ ਕਿਹਾ ਕਿ ਭਗਵਾਨ ਇੰਨਸਾਨ ਥੋੜ੍ਹੇ ਆ ਜੋ ਸਬਜ਼ੀ ਬਣਾਏ ਤਾ ਗਿਆਨੀ ਜੀ ਨੇ ਕਿਹਾ ਸਾਡੀ ਔਰਤ ਵੀ ਨਿਰਾਕਾਰ ਥੋੜੀ ਆ ਜੋ ਸੰਸਾਰ ਬਣਾ ਸਕੇ ਪਰ ਉਹ ਤੁਹਾਡੇ ਭਗਵਾਨ ਤੋ ਵੱਧਕੇ ਤੁਹਾਡੇ ਵਰਗੇ ਵਿਧਵਾਨ ਜਰੂਰ ਪੈਦਾ ਕਰ ਸਕਦੀ ਆ ਤਾ ਤੁਹਾਡਾ ਈਸ਼ਵਰ ਤਾ ਉਸ ਔਰਤ ਯਾ ਰਾਜਮਿਸਤਰੀ ਤੋ ਵੱਡਾ ਥੋੜ੍ਹੇ ਹੋਇਆ ਇਹ ਸੁਣਕੇ ਸਵਾਮੀ ਜੀ ਸੋਚ ਲੱਗੇ ਤਾ ਦਿਆਨੰਦ ਨੂੰ ਕੋਈ ਜਵਾਬ ਨਾ ਆਇਆ ਤਾ ਉਹਨਾ ਨੇ ਗਿਆਨੀ ਦਿੱਤ ਸਿੰਘ ਜੀ ਨੂੰ ਕਿਹਾ ਕਿ ਤੁਸੀਂ ਜਿੱਤ ਗਏ ਹੋ ਇਸ ਤਰ੍ਹਾਂ ਆਰਿਆ ਸਮਾਜੀ ਸਵਾਮੀ ਦਯਾਨੰਦ ਸਰਸਵਤੀ ਨੂੰ ਗਿਆਨੀ ਦਿੱਤ ਸਿੰਘ ਨੇ ਸਰਮਨਾਕ ਢੰਗ ਨਾਲ ਹਾਰ ਦਿੱਤੀ ਤੇ ਉਸ ਦੇ ਗਲਤ ਉਪਚਾਰ ਨੂੰ ਗਲਤ ਸਾਬਿਤ ਕੀਤਾ। ਪਰ ਅੱਜ ਅਫ਼ਸੋਸ ਨਾਲ ਕਹਿਣਾ ਪੈਂਦਾ ਕੀ ਜਿਨੂੰ ਗਿਆਨੀ ਦਿੱਤ ਸਿੰਘ ਵਰਗੇ ਵਿਧਵਾਨ ਨੇ ਗੱਲ ਨੀ ਆਉਣ ਦਿੱਤੀ ਤੇ ਅੱਜ ਉਸ ਦਿਆਨੰਦ ਦੇ ਨਾਮ ਤੇ ਤਾ ਅੱਜ ਸਕੂਲ ਕਾਲੇਜ ਨੇ ਪਰ ਗਿਆਨੀ ਦਿੱਤ ਸਿੰਘ ਨੂੰ ਕੋਈ ਜਾਣਦਾ ਤੱਕ ਨੀ ਕਿੰਨੇ ਅਫ਼ਸੋਸ ਦੀ ਗੱਲ ਆ। ਇਸ ਤਰ੍ਹਾਂ ਹੋਰ ਬਹੁਤ ਘੱਟਨਾਵਾ ਜੋ ਕਿ ਤੁਸੀਂ ਗਿਆਨੀ ਦਿੱਤ ਸਿੰਘ ਦਿਆਂ ਅਪਣਾਇਆ ਰਚਿਤ ਕਿਤਾਬਾਂ ਵਿੱਚ ਪੜ੍ਹ ਸਕਦੇ ਹੋ ਜੋ ਕਿ ਇੰਟਰਨੈੱਟ ਤੋ ਪ੍ਰਾਪਤ ਕੀਤਿਆ ਜਾ ਸਕਦਿਆ।

ਭਗਤ ਸਿੰਘ ਅਤੇ ਆਰੀਆ ਸਮਾਜੀ ਪ੍ਰਭਾਵ

19ਵੀ ਸਦੀ ਦਾ ਇੱਕ ਹੋਰ ਨਾਇਕ ਦੇ ਨਾਲ ਨਾਲ ਜਿਸਨੂੰ ਸਿੱਖੀ ਦਾ ਖਲਨਾਇਕ ਸਮਝਿਆ ਜਾਂਦਾ ਉਹ ਹੈ ਸ਼ਹੀਦ ਭਗਤ ਸਿੰਘ ਜੋ ਕੀ ਆਰੀਆ ਸਮਾਜੀ ਪਰਿਵਾਰ ਨਾਲ ਸਬੰਧ ਰੱਖਦਾ ਸੀ ਤੇ ਆਰੀਆ ਸਮਾਜੀ ਧਰਮ ਤੇ ਸਿੱਧਤਾ ਨੂੰ ਸਰਵਉੱਤਮ ਮੰਨਿਆ ਕਰਦਾ ਸੀ ਸਿੱਖੀ ਦਾ ਉਹਦੇ ਨਾਲ ਕੋਈ ਵਿਰੋਧ ਨੀ ਪਰ ਉਹ ਜਿਸ ਵਿਚਾਰਧਾਰਾ ਨਾਲ ਸਬੰਧ ਰੱਖਦਾ ਸੀ ਉਸ ਨਾਲ ਜਰੂਰ ਵਿਰੋਧ ਸੀ ਕਿਉਂਕਿ ਉਹ ਤਾਂ ਪਹਿਲੀ ਵਿਚਾਰਧਾਰਾ ਸੀ ਜਿਸਨੇ ਸਿੱਖ ਗੁਰੂਆਂ ਤੇ ਉਹਨਾਂ ਦੇ ਸਿਧਾਂਤਾਂ ਤੇ ਧਾਰਮਿਕ ਗ੍ਰੰਥ ਤੇ ਹਮਲੇ ਕੀਤੇ ਤੇ ਸਿੱਖਾਂ ਨੂੰ ਹਿੰਦੂਆਂ ਦਾ ਅੰਗ ਦਖਾਉਣ ਚ ਕੋਈ ਕਸਰ ਨਾ ਛੱਡੀ।

ਲਾਲਾ ਜਗਤ ਨਰਾਇਣ, ਆਰੀਆ ਸਮਾਜ ਅਤੇ ਭਾਸ਼ਾਈ ਹਮਲੇ

ਆਰੀਆ ਸਮਾਜ ਨੇ 19ਵੀ ਸਦੀ ਵਿੱਚ ਹੀ ਸਿੱਖਾਂ ਉੱਤੇ ਹਮਲੇ ਨੀ ਕੀਤੇ ਬਲਕਿ 20ਵੀ ਸਦੀ ਵਿੱਚ ਵੀ ਆਰੀਆ ਸਮਾਜੀ ਲਾਲਾ ਜਗਤ ਨਰਾਇਣ ਨੇ ਕੀਤੇ ਜਿਸਨੂੰ 12 ਮਈ 1984 ਵਿੱਚ ਮਾਰਿਆ ਜਾਂਦਾ ਕਿਉਕਿ ਉਹ ਬੰਦੇ ਦਾ ਵੀ ਬਹੁਤ ਵੱਡਾ ਹੱਥ ਸੀ ਸਿੱਖ ਕੌਮ ਨੂੰ ਬਰਬਾਦ ਕਰਨ ਵਿੱਚ ਉਹ ਇਸ ਤਰ੍ਹਾ ਵੀ ਲਾਲਾ ਜਗਤ ਨਰਾਇਣ ਨੇ ਤੇ ਹੋਰ ਆਰੀਆ ਤੇ ਹਿੰਦੂਆ ਨੇ ਹੀ ਪੰਜਾਬੀ ਦੀ ਹੋਂਦਾ ਨੂੰ 1947 ਦੇ ਵੰਡ ਤੋ ਬਾਦ ਵਿੱਚ ਖ਼ਤਰਾ ਬਣਾਇਆ ਕਿਉਂਕਿ ਕਿ ਇਹਨਾ ਸਭ ਆਰਿਆ ਸਮਾਜਿਆ ਤੇ ਬ੍ਰਾਹਮਣਾ ਨੇ ਪੰਜਾਬ ਵਿੱਚ ਰਹਿੰਦੇ ਹੋਏ ਪੰਜਾਬੀ ਦੇ ਬਜਾਈ ਹਿੰਦੀ ਨੂੰ ਆਵਦੀ ਮਾਤ ਭਾਸ਼ਾ ਦੱਸਿਆ ਤੇ ਸਿੱਖਾਂ ਨੂੰ ਹਿੰਦੂਆਂ ਦਾ ਇੱਕ ਅੰਗ ਦੱਸਿਆ ਜਿਸਦੇ ਨਾਲ ਸਾਡੀ ਪੰਜਾਬੀ ਤੇ ਗੁਰਮੁਖੀ ਮਾਂ ਬੋਲੀ ਨੂੰ ਬਹੁਤ ਜਿਆਦਾ ਨੁਕਸਾਨ ਹੋਇਆ ਤੇ ਅੱਜ ਤੱਕ ਇਹਨਾਂ ਦੀ ਇਹ ਵੀਚਾਰਧਾਰਾ ਕਰਕੇ ਹੀ ਸਾਡੀ ਪੰਜਾਬੀ ਮਾਂ ਬੋਲੀ ਤੇ ਖ਼ਤਰਾ ਬਣਿਆ ਹੋਇਆ ਇਸ ਤੋ ਇਲਾਵਾ ਲਾਲੇ ਨੇ ਆਪਣੇ ਅਖ਼ਬਾਰ ਵਿਚ ਵੀ ਗੁਰੂ ਸਾਹਿਬ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਸਿੱਖੀ ਬਾਰੇ ਮੰਦੀ ਭਾਸ਼ਾ ਬੋਲੀ ਜਿਸਦਾ ਫਲ ਇਹਨੂੰ ਆਪਣੀ ਜਾਨ ਨਾਲ ਦੇਣਾ ਪਿਆ।

ਅੱਜ ਵੀ ਜਾਰੀ ਹਮਲੇ DAV ਅਤੇ NCRT ਦੀ ਖਾਮੋਸ਼ ਯੁੱਧ ਰਣਨੀਤੀ

ਜਿਸ ਤਰਾ ਅਸੀ ਪੀਛੇ ਗੱਲ ਕਰ ਆਏ ਆ ਵੀ ਕਿਵੇ ਆਰੀਆ ਸਮਾਜ ਨੇ 19 ਵੀ ਸਦੀ ਵਿੱਚ ਸਿੱਖਾ ਦੇ ਧਾਰਮਿਕ ਗ੍ਰੰਥ ਤੇ ਗੁਰੂ ਸਾਹਿਬਾਨਾਂ ਤੇ ਉਹਨਾ ਦੀਆ ਰਚਨਾਵਾਂ ਤੇ ਹਮਲੇ ਕੀਤੇ ਉਸੇ ਤਰ੍ਹਾਂ ਇਹ ਅੱਜ ਵੀ ਸਾਡੇ ਸਮਾਜ ਵਿੱਚ ਹਮਲੇ ਕਰ ਰਹੇ ਆ ਜੋ ਕਿ ਲੋਕਾ ਨੂੰ ਪਤਾ ਨੀ,ਜੇਕਰ ਗੱਲ ਕਰੀਏ Dav ਸਕੂਲ ਦੀ ਉਹ ਆਰੀਆ ਸਮਾਜੀ ਸਿਧਾਂਤਾ ਨਾਲ ਸਾਡੇ ਬੱਚਿਆ ਨੂੰ ਪੰਜਾਬੀ ਗੁਰਮੁਖੀ ਲਿਪੀ ਤੇ ਸਿੱਖੀ ਤੋ ਦੂਰ ਕਰ ਰਹੇ ਹਨ ਜੋ ਕੀ ਇੱਕ ਬਹੁਤ ਚਿੰਤਾ ਦਾ ਵਿਸ਼ਾ

ਪੰਜਾਬੀ ਭਾਸ਼ਾ ਸਿੱਖੀ ਦੀ ਜੜ੍ਹ ਹੈ

ਇਸੇ ਤਰਾ ਇਹ ਹੁੰਦਾ ਰਿਹਾ ਤਾ ਏਕ ਦਿਨ ਸਾਡੇ ਬੱਚੇ ਪੰਜਾਬੀ ਤੇ ਗੁਰਮਿਖੀ ਇਹਨਾਂ ਦੀਆ ਕਿਤਾਬਾਂ ਭਾਵ ਐੱਨਸੀਆਰਟੀ (ncrt)ਤੇ ਸਿੱਖਿਆਵਾਂ ਕਰਕੇ ਸਾਡੇ ਪੰਜਾਬ ਦੇ ਬੱਚੇ ਸਿੱਖੀ ਤੇ ਪੰਜਾਬ ਦੀ ਇਤਿਹਾਸਇਕ ਵਿਲੱਖਣਾ ਨਾਲੋ ਬਿਲਕੁਲ ਟੁੱਟ ਜਾਣਗੇ ਤੇ ਗਏ ਹਨ। ਅਖੀਰ ਨੂੰ ਤਾ ਸਾਨੂੰ ਇਸ ਵਿਸ਼ੇ ਤੇ ਜਰੂਰ ਸੋਚ ਵਿਚਾਰ ਕਰਨਾ ਚਾਹੀਦਾ ਤਾ ਜੋ ਸਾਡੇ ਬੱਚੇ ਆਪਣੇ ਵਿਰਸੇ ਤੇ ਮਾਂ ਬੋਲੀ ਪੰਜਾਬੀ ਭਾਵ ਗੁਰਮੁਖੀ ਨਾਲ ਜੁੜੇ ਰਹਿਣ ਤੇ ਉਹਨਾਂ ਨੂੰ ਆਪਣੇ ਇਤਿਹਾਸ ਦਾ ਪਤਾ ਲਗਦਾ ਰਹੇ ਤੇ ਸਿੱਖੀ ਸਿਧਾਂਤਾ ਤੋ ਆਉਣ ਵਾਲੇ ਭਵਿੱਖ ਵਿੱਚ ਸੇਧ ਲੈ ਸਕਣ।

ਵਾਹਿਗੁਰੂ ਜੀ ਕਾ ਖ਼ਾਲਸਾ🪯ਵਾਹਿਗੁਰੂ ਜੀ ਕੀ ਫ਼ਤਹਿ🙏🏻

2 thoughts on “ਆਰੀਆ ਸਮਾਜ ਅਤੇ ਸਿੱਖ ਧਰਮ — ਇਤਿਹਾਸਕ ਟਕਰਾਅ ਤੇ ਸੱਚਾਈ |”

  1. Pingback: ਸਿੰਘ ਸਭਾ ਲਹਿਰ -- ਗੁਰਮਤਿ, ਇਤਿਹਾਸ ਅਤੇ ਪਹਿਚਾਣ ਦੀ ਜੰਗ (ਸੰਨ 1845~1902)

  2. Pingback: ਗ਼ਦਰ ਪਾਰਟੀ ਦਾ ਇਤਿਹਾਸ – ਬਾਬਾ ਸੋਹਨ ਸਿੰਘ ਭੱਕਨਾ ਤੋਂ ਕਰਤਾਰ ਸਿੰਘ ਸਰਾਭਾ ਤੱਕ - SikhStruggle

Leave a Comment

Your email address will not be published. Required fields are marked *

Scroll to Top